ਜ਼ੋਨ ਬਾਬਾ ਮਸਤੂ ਜੀ ਗੁਰਦਾਸਪੁਰ ਦੇ ਪਿੰਡ ਦੋਰਾਂਗਲਾ ਦੀ 15 ਮੈਬਰੀ ਕਮੇਟੀ ਦਾ ਗਠਨ ਕੀਤਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 29 ਸਤੰਬਰ 2022- ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜ਼ੋਨ ਬਾਬਾ ਮਸਤੂ ਜੀ ਦੇ ਗੁਰਦਾਸਪੁਰ ਦੇ ਪਿੰਡ ਦੋਰਾਂਗਲਾ ਦੀ 15 ਮੈਬਰੀ ਕਮੇਟੀ ਦੀ ਚੋਣ ਜੋਨ ਦੇ ਖਜਾਨਚੀ ਰਾਮ ਮੂਰਤੀ ਅਤੇ ਅਸਵਨੀ ਕੁਮਾਰ ਦੀ ਅਗਵਾਈ ਵਿੱਚ ਪਿੰਡ ਦੋਰਾਂਗਲਾ ਵਿਖੇ ਕੀਤੀ ਗਈ ।ਜਿਸ ਵਿੱਚ ਚਰਨਜੀਤ ਸਿੰਘ ਚੰਨੀ ਵੱਲੋ ਕਿਹਾ ਗਿਆ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆ ਲੋਕ ਵਿਰੋਧੀ ਨੀਤੀਆਂ ਕਾਰਣ ਸਾਡੇ ਪਿਡਾਂ ਦੇ ਲੋਕ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨਾਲ ਜੁੜ ਰਹੇ ਹਨ , ਕਿਉਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਦੇ ਮਸਲੇ ਉਠਾਉਦੀ ਆਈ ਹੈ।
ਲੋਕਾਂ ਨੂੰ ਸਬੋਧਨ ਕਰਦਿਆ ਸੁਖਦੇਵ ਸਿੰਘ ਅੱਲੜ ਪਿੰਡੀ ਅਤੇ ਕੁਲਜੀਤ ਸਿੰਘ ਹਯਾਤ ਨਗਰ ਵੱਲੋ ਕਿਹਾ ਗਿਆ ਕਿ ਬਰਸਾਤ ਕਾਰਣ ਖ਼ਰਾਬ ਹੋਏ ਝੋਨੇ ਦੀ ਫ਼ਸਲ ਦੀ ਗਿਰਦਾਵਰੀ ਕਰਵਾ ਕੇ 50 ਹਜ਼ਾਰ ਰੁਪਏ ਮੁਆਵਜ਼ਾ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਜਾਣਾ ਚਾਹਿਦਾ। ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਦਾ ਕਿਸਾਨਾਂ ਨਾਲ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵਾਅਦਾ ਕੀਤਾ ਸੀ ਜੋ ਕਿ ਅਜੇ ਤੱਕ ਕਿਸੇ ਕਿਸਾਨ ਕੋਲ ਨਹੀ ਪਹੁਚਿਆ , ਉਹ ਕਿਸਾਨਾ ਨੂੰ ਜਲਦੀ ਤੋਂ ਜਲਦੀ ਮਿਲਣਾ ਚਾਹਿਦਾ । ਝੋਨੇ ਦੀ ਖਰੀਦ ਤੇ ਲਾਈਆਂ ਬੇਲੋੜੀਆ ਸ਼ਰਤਾ ਹਟਾਈਆਂ ਜਾਣੀਆਂ ਚਾਹਿਦੀਆਂ , ਜਿਸ ਵਿੱਚ ਖਾਸ ਕਰਕੇ 23 ਕੁਇੱਟਲ ਪ੍ਰਤੀ ਏਕੜ ਕੈਪਿੰਗ ਬਹੁਤ ਗਲਤ ਹੈ ।
ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ 23 ਫਸਲਾਂ ਦੀ MSP ਦੀ ਗਰੰਟੀ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣੀਆਂ ਚਾਹਿਦੀਆਂ , ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕੀਤੇ ਜਾਣ ਅਤੇ ਕੁਲਜੀਤ ਸਿੰਘ ਨੇ ਦਲੀਲ ਨਾਲ ਗੱਲ ਕਰਦਿਆਂ ਕਿਹਾ ਕਿ ਕਿਸਾਨ ਦੇ ਖੇਤ ਵਿੱਚ ਪਰਾਲੀ ਨੂੰ ਅੱਗ ਲੱਗੇ ਤਾਂ ਉਹ ਪ੍ਰਦੂਸ਼ਣ ,ਇਸ ਪਰਾਲੀ ਦੀਆਂ ਗੰਢਾਂ ਬੱਝ ਕੇ ਫੈਕਟਰੀਆਂ ਵਿੱਚ ਅੱਗ ਲੱਗੇ ਤਾਂ ਉਹ ਵਿਕਾਸ।
ਪਿੰਡ ਦੋਰਾਂਗਲਾ ਤੋ ਪ੍ਰਧਾਨ ਪ੍ਰਬਜਿੰਦਰ ਸਿੰਘ ਨੂੰ ਚੁਣਿਆ ਗਿਆ। ਜਸਵੰਤ ਸਿੰਘ ਮੀਤ ਪ੍ਰਧਾਨ , ਅਜੀਤ ਸਿੰਘ ਠਾਣੇਦਾਰ ਸਕੱਤਰ, ਸਰਵਣ ਸਿੰਘ ਖਜਾਨਚੀ ,ਅਜੀਤ ਸਿੰਘ ਸਹਾਇਕ ਖਜਾਨਚੀ, ਪ੍ਰੀਤਮ ਸਿੰਘ ਸਿਨੀਅਰ ਮੀਤ ਪ੍ਰਧਾਨ ,ਗੁਰਨਾਮ ਸਿੰਘ ਪ੍ਰੈਸ ਸਕੱਤਰ ,ਨਿਰਮਲ ਸਿੰਘ ਸਲਾਹਕਾਰ ਅਤੇ ਅਰਸਦੀਪ ਸਿੰਘ ਸਹਾਇਕ ਸਕੱਤਰ ਚੁਣੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਅੱਲੜ ਪਿੰਡੀ ਸੋਹਣ ਸਿੰਘ ਕਾਲਾ ਨੰਗਲ, ਚਰਨਜੀਤ ਸਿੰਘ ਪੀਰਾਂ ਬਾਗ , ਆਦਿ ਹਾਜ਼ਰ ਸਨ।