← ਪਿਛੇ ਪਰਤੋ
ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਚੋਣ ਲਈ ਨਾਮਜ਼ਦਗੀ ਦਾ ਅੱਜ 30 ਸਤੰਬਰ ਨੂੰ ਆਖਰੀ ਦਿਨ, ਪੜ੍ਹੋ ਵੇਰਵੇ ਨਵੀਂ ਦਿੱਲੀ, 30 ਸਤੰਬਰ, 2022: ਕੁੱਲ ਹਿੰਦ ਕਾਂਗਰਸ ਦੇ ਗੈਰ ਗਾਂਧੀ ਪ੍ਰਧਾਨ ਦੀ ਚੋਣ ਵਾਸਤੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਹੈ। ਬੇਸ਼ੱਕ ਸੀਨੀਅਰ ਆਗੂ ਸ਼ਸ਼ੀ ਥਰੂਰ ਤੇ ਦਿਗਵਿਜੇ ਸਿੰਘ ਆਪੋ ਆਪਣੀ ਉਮੀਦਵਾਰੀ ਦਾ ਐਲਾਨ ਕਰ ਚੁੱਕੇ ਹਨ ਪਰ ਉਚ ਪੱਧਰੀ ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਤੇ ਗਾਂਧੀ ਪਰਿਵਾਰ ਮਲਿਕਅਰਜੁਨ ਖੜਗੇ ਨੁੰ ਅਧਿਕਾਰਤ ਉਮੀਦਵਾਰ ਬਣਾ ਸਕਦਾ ਹੈ। ਇਸ ਤੋਂ ਪਹਿਲਾਂ ਗਾਂਧੀ ਪਰਿਵਾਰ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਹਮਾਇਤ ਕੀਤੀ ਸੀ ਪਰ ਉਹਨਾਂ ਦੇ ਹਮਾਇਤੀ ਵਿਧਾਇਕਾਂ ਦੇ ਬਾਗੀ ਹੋਣ ’ਤੇ ਗਾਂਧੀਪਰਿਵਾਰ ਨਾਰਾਜ਼ ਹੋ ਗਿਆ ਤੇ ਗਹਿਲੋਤ ਨੂੰ ਸੋਨੀਆ ਗਾਂਧੀ ਤੋਂ ਮੁਆਫੀ ਮੰਗਣੀ ਪਈ ਸੀ। ਉਹ ਪ੍ਰਧਾਨਗੀ ਦੌੜ ਵਿਚੋਂ ਬਾਹਰ ਹੋ ਗਏ ਹਨ।
Total Responses : 934