← ਪਿਛੇ ਪਰਤੋ
ਕੈਨੇਡਾ : ਬਰੈਂਪਟਨ ਦੀ ਰਹਿਣ ਵਾਲੀ ਪੰਜਾਬਣ ਨੂੰ 10 ਸਾਲ ਦੀ ਕੈਦ ਦੀ ਸਜ਼ਾ, ਪੜ੍ਹੋ ਕਿਉਂ ਬਰੈਂਪਟਨ, 30 ਸਤੰਬਰ, 2022: ਬਰੈਂਪਟਨ ਦੀ ਰਹਿਣ ਵਾਲੀ 54 ਸਾਲਾ ਸਿੰਗਰ ਮਦਰ ਰੀਮਾ ਮਨਸੂਰ ਨੂੰ ਅਮਰੀਕਾ-ਕੈਨੇਡਾ ਬਾਰਡਰ ਤੋਂ 25 ਹਥਿਆਰਾਂ ਦੀ ਸਮੱਗਲਿੰਗ ਦੇ ਦੋਸ਼ ਵਿਚ ਦੋਸ਼ੀ ਠਹਿਰਾਇਆ ਗਿਆ ਤੇ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਹਥਿਆਰ ਉਸਦੀ ਕਿਰਾਏ ਦੀ ਕਾਰ ਦੇ ਗੈਸ ਟੈਂਕ ਵਿਚ ਲੁਕੋਏ ਹੋਏ ਸਨ। ਮਨਸੂਰ ਨੇ 31 ਅਕਤੂਬਰ2018 ਨੂੰ ਬੁਫੈਲੋ ਨਾਲ ਜੁੜਦੇ ਪੀਸ ਬ੍ਰਿਜ ਨੂੰ ਪਾਰ ਕੀਤਾ ਤੇ ਉਸ ਕੋਲ ਮੈਗਜ਼ੀਨ ਤੇ 25 ਹੈਂਡਗੰਨ ਸਨ ਜੋ ਉਸਦੀ ਨਿਸ਼ਾਨਰੋਗ ਦੇ ਗੈਸ ਟੈਂਕ ਵਿਚ ਰੱਖੇ ਸਨ। ਉਸਨੇ ਸੁਰੱਖਿਆ ਮੁਲਾਜ਼ਮਾਂ ਨੂੰ ਇਹ ਦੱਸਿਆ ਕਿ ਉਹ ਨਿਊਯਾਰਕ ਵਿਚ ਆਪਣੇ ਪਰਿਵਾਰ ਕੋਲ ਜਾ ਰਹੀ ਹੈ ਪਰ ਉਹ ਟੈਂਪਾਂ ਵੱਲ ਵੱਧ ਗਈ ਜਿਥੇ ਉਹ ਮਹਿਲਾ ਰਹਿੰਦੀ ਸੀ ਜਿਸ ਤੋਂ ਮਨਸੂਰ ਨੇ ਹਥਿਆਰ ਖਰੀਦੇ ਸਨ। ਰੀਮਾ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ ਪਰ ਉਹ ਕੇਸ ਦੇ ਤੱਥਾਂ ਨੂੰ ਝੁਠਲਾ ਨਹੀਂ ਸਕੀ।
Total Responses : 188