ਪੁਰਾਣੀ ਰੰਜਿਸ਼ ਕਾਰਨ ਹੋਇਆ ਝਗੜਾ, ਤਿੰਨ ਜ਼ਖ਼ਮੀ, ਮਾਮਲਾ ਦਰਜ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 30 ਸਤੰਬਰ 2022
ਗਲੀ ਨੂੰ ਲੈ ਕੇ ਚਲਦੀ ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ਦੌਰਾਨ ਇੱਕ ਧਿਰ ਨੇ ਦੂਜੀ ਧਿਰ ਦੇ ਕਾਰੋਬਾਰ ਤੇ ਹਮਲਾ ਕਰ ਦਿੱਤਾ ਅਤੇ ਪਤੀ ਪਤਨੀ ਅਤੇ ਉਸ ਦੇ ਲੜਕੇ ਨੂੰ ਜ਼ਖਮੀ ਕਰ ਦਿੱਤਾ। ਥਾਣਾ ਤਿੱਬੜ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅੱਠ ਵਿਅਕਤੀਆਂ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਮਹਿੰਦਰ ਮਸੀਹ ਬੱਸੀ ਬਬਲੀ ਨੇ ਦੱਸਿਆ ਕਿ ਉਸ ਦਾ ਗਲੀ ਨੂੰ ਲੈ ਕੇ ਕੁਝ ਸਾਲ ਪਹਿਲਾਂ ਦਾ ਝਗੜਾ ਚਲਦਾ ਰਿਹਾ ਸੀ ਜਿਸਦਾ ਦੋਨਾਂ ਧਿਰਾਂ ਵੱਲੋਂ ਅਦਾਲਤ ਵਿਚ ਇਕ ਦੂਜੇ ਖ਼ਿਲਾਫ਼ ਮੁਕੱਦਮਾ ਵੀ ਕੀਤਾ ਗਿਆ ਹੈ। 5 ਸਤੰਬਰ ਨੂੰ ਉਹ ਆਪਣੇ ਘਰ ਮੋਜੂਦ ਸੀ ਕਿ ਰਾਤ ਕਰੀਬ ਸਾਢੇ ਨੌਂ ਵਜੇ ਦੂਜੇ ਧਿਰ ਨੇ ਸੱਤ-ਅੱਠ ਹਨ ਬੰਦਿਆਂ ਨਾਲ ਨੇ ਉਸ ਦੇ ਘਰ ਦਾਖਲ ਹੋ ਕੇ ਦਸਤੀ ਹਥਿਆਰਾ ਨਾਲ ਸੱਟਾਂ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ। ਜਦ ਉਸਦੀ ਪਤਨੀ ਰਾਣੀ ਅਤੇ ਲੜਕਾ ਰਮੇਸ ਛੁਡਾਉਣ ਲਈ ਅੱਗੇ ਹੋਏ ਤਾਂ ਦੋਸੀਆਂ ਨੇ ਉਨਾਂ ਨੂੰ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ।
ਥਾਣਾ ਤਿੱਬੜ ਦੇ ਐਸ ਐਚ ਓ ਅਮਨਦੀਪ ਕੌਰ ਨੇ ਦੱਸਿਆ ਕਿ ਮਹਿੰਦਰ ਮਸੀਹ ਦੀ ਸ਼ਿਕਾਇਤ ਤੇ 8 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਰੋਸਨ ਲਾਲ ਪੁੱਤਰ ਰਮੇਸ ਕੁਮਾਰ .ਸੰਦੀਪ ਪੁੱਤਰ ਧੀਰਾ ਲਾਲ , ਡੇਵਿਡ ਮਸੀਹ , ਜੈਕਬ ਮਸੀਹ ਪੁੱਤਰਾਂ ਬਰਕਤ ਮਸੀਹ ,.ਮੇਜਰ ਮਸੀਹ,.ਸੈਮਪਾਲ ਪੁੱਤਰਾਂਨ ਡੇਵਿਡ ਮਸੀਹ,.ਜੈਪਾਲ ਪੁੱਤਰ ਜੈਕਬ ਮਸੀਹ ,ਵਿਕਰਮ ਪੁਤਰ ਧੀਰਾ ਲਾਲ ਵਾਸੀਆਨ ਬੱਬਰੀ ਸ਼ਾਮਲ ਹਨ।