ਮਨੁੱਖ ਦੇ ਵਿਵਹਾਰ ਵਿਚਲਾ ਬਨਾਵਟੀਪਣ ਹੀ ਸਭ ਤੋਂ ਵੱਡਾ ਬੋਝ ਹੈ, ਜਿਵੇਂ ਤੁਸੀਂ ਹੋ, ਉਸੇ ਤਰ੍ਹਾਂ ਹੀ ਰਹੋ: ਦਾਸ ਗਦਾਧਰ ਦਾਸ
ਬਾਬੂਸ਼ਾਹੀ ਨੈਟਵਰਕ
ਜਲੰਧਰ- 30 ਸਤੰਬਰ 2022- ਇੱਕ ਚੰਗਾ ਇਨਸਾਨ ਅਸਲ ਹੈ, ਓਹੀ ਹੁੰਦਾ ਹੈ! ਅੱਧ ਨਾਲੋਂ ਜਿਆਦਾ ਬੋਝ ਮਨੁੱਖ ਨੇ ਆਪ ਆਪਣੇ ਵਿਵਹਾਰ ਵਿਚਲੇ ਬਨਾਵਟੀਪਣ ਨਾਲ ਚੁੱਕਿਆ ਹੋਇਆ ਹੈ! ਅਸੀਂ ਬੇਵਜ੍ਹਾ ਉਹ ਆਪਣੇ ਫੋਕਸ ਵਿਚ ਇਹ ਰੱਖਦੇ ਹਨ ਕਿ ਅਸੀਂ ਕੌਣ ਨਹੀਂ ਹਾਂ ਅਤੇ ਨਕਲੀ ਦਿਖਾਈ ਦੇਣ ਜਾਂ ਬਣਨ ਦੀ ਕੋਸ਼ਿਸ਼ ਕਰਦੇ ਹਾਂ! ਸਹੀ ਧਾਰਨਾ ਦੀ ਮਜਬੂਤੀ, ਚੰਗੇ ਵਿਚਾਰ ਅਤੇ ਸਮਾਜ ਦੀ ਸ਼ਕਤੀ ਹੋਣ ਲਈ ਅਧਿਐਨ ਕਰੋ, ਨਾ ਕਿ ਬਨਾਵਟੀ ਰੂਪ ਧਾਰਨ ਕਰੋ! ਤੁਸੀਂ ਜਿਵੇਂ ਦੇ ਵੀ ਹੋ, ਉਸੇ ਤਰ੍ਹਾਂ ਰਹੋ! ਇਹ ਪ੍ਰੇਰਨਾਦਾਇਕ ਸੁਨੇਹਾ ਵਿਸ਼ਵ ਪ੍ਰਸਿੱਧ ਮੋਟੀਵੇਸ਼ਨਲ ਸਪੀਕਰ ਦਾਸ ਗਦਾਧਰ ਦਾਸ ਦਾ ਅਜੋਕੇ ਹਾਲਾਤ ਵਿੱਚ ਵਿਦਿਆਰਥੀਆਂ ਉੱਤੇ ਪੈ ਰਹੇ ਬੇਲੋੜੇ ਬੋਝ ਦੇ ਸੰਦਰਭ ਵਿੱਚ ਹੈ! ਉਹ ਆਈ.ਕੇ.ਜੀ.ਪੀ.ਟੀ.ਯੂ (ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ) ਵਿਖੇ ਆਯੋਜਿਤ ਇੱਕ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਯੂਨੀਵਰਸਿਟੀ ਦੇ ਕਾਰਪੋਰੇਟ ਰਿਲੇਸ਼ਨਜ਼ ਵਿਭਾਗ ਵੱਲੋਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਇਹ ਵਿਸ਼ੇਸ਼ ਪ੍ਰੇਰਣਾਤਮਕ ਸੈਸ਼ਨ ਬੁਲਾਇਆ ਗਿਆ ਸੀ! ਮੋਟੀਵੇਸ਼ਨਲ ਸਪੀਕਰ ਦਾਸ ਗਦਾਧਰ ਦਾਸ ਦੇ ਇਸ ਵਿਸ਼ੇਸ਼ ਸੈਸ਼ਨ ਦਾ ਵਿਸ਼ਾ "ਲੀਡਰਸ਼ਿਪ ਲਈ ਸਬਕ" ਸੀ। ਇਸ ਦੌਰਾਨ ਉਨ੍ਹਾਂ ਨੇ ਸਮੇਂ ਦੀਆਂ ਕਦਰਾਂ-ਕੀਮਤਾਂ, ਸਦੀਵਤਾ, ਮਨ ਅਤੇ ਬੁੱਧੀ, ਸਰਵੋਤਮ ਅਤੇ ਉੱਤਮ ਕਾਰਜ ਕਰਨ ਦੀ ਕੋਸ਼ਿਸ਼, ਲੋਕ ਹਿੱਤ ਅਤੇ ਰਾਜ ਆਦਿ ਵਿਸ਼ਿਆਂ ਬਾਰੇ ਗੱਲ ਕੀਤੀ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਐਸ.ਕੇ ਮਿਸ਼ਰਾ ਵੱਲੋਂ ਇਸ ਸਮਾਗਮ ਦੇ ਆਯੋਜਨ ਲਈ ਕਾਰਪੋਰੇਟ ਰਿਲੇਸ਼ਨ ਵਿਭਾਗ ਨੂੰ ਵਧਾਈ ਦਿੱਤੀ ਗਈ! ਵਿਸ਼ੇਸ਼ ਸਮਾਗਮ ਵਿੱਚ ਪਹੁੰਚਣ ਤੇ ਦਾਸ ਗਦਾਧਰ ਦਾਸ ਦਾ ਡਿਪਟੀ ਡਾਇਰੈਕਟਰ ਕਾਰਪੋਰੇਟ ਰਿਲੇਸ਼ਨਜ਼ ਇੰਜੀਨੀਅਰ ਨਵਦੀਪਕ ਸੰਧੂ ਨੇ ਸਵਾਗਤ ਕੀਤਾ! ਇਸ ਮੌਕੇ ਪ੍ਰੋਫੈਸਰ ਯਾਦਵਿੰਦਰ ਸਿੰਘ ਬਰਾੜ, ਡਿਪਟੀ ਰਜਿਸਟਰਾਰ ਰਜਨੀਸ਼ ਸ਼ਰਮਾਂ, ਸਹਾਇਕ ਨਿਦੇਸ਼ਕ ਸੀ ਐਂਡ ਆਰ ਮ੍ਰਿਗਿੰਦਰ ਬੇਦੀ ਆਦਿ ਹਾਜ਼ਰ ਸਨ।