ਖੇਡਾਂ ਵਤਨ ਪੰਜਾਬ ਦੀ ਰਾਜ ਪੱਧਰੀ ਖੇਡਾਂ ਲਈ ਟਰਾਇਲ 3 ਅਕਤੂਬਰ ਨੂੰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਹੋਣਗੇ
ਬਾਬੂਸ਼ਾਹੀ ਨੈਟਵਰਕ
ਮਾਨਸਾ, 30 ਸਤੰਬਰ 2022:
ਖੇਡ ਵਿਭਾਗ ਵੱਲੋੋ ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਰਾਜ ਪੱਧਰੀ ਖੇਡਾਂ (ਲੜਕੇ/ਲੜਕੀਆਂ) ਅੰਡਰ 14,17,21,21-40,41-50 ਅਤੇ 50 ਤੋੋਂ ਵੱਧ ਉਮਰ ਵਰਗ ਵਿਚ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਕਾਰਜਕਾਰੀ ਜ਼ਿਲਾ ਖੇਡ ਅਫ਼ਸਰ ਗੁਰਮੀਤ ਸਿੰਘ ਨੇ ਦਿੱਤੀ।
ਗੁਰਮੀਤ ਸਿੰਘ ਨੇ ਦੱਸਿਆ ਕਿ ਜਿਹੜੀਆਂ ਖੇਡਾਂ ਜ਼ਿਲਾ ਪੱਧਰ ’ਤੇ ਨਹੀ ਹੋਈਆਂ ਜਿਵੇਂ ਕਿ ਜਿਮਨਾਸਟਿਕ, ਰੋਇੰਗ, ਚੈੱਸ, ਆਰਚਰੀ, ਸੂਟਿੰਗ ਅਤੇ ਲਾਅਨ ਟੈਨਿਸ ਆਦਿ ਅਤੇ ਜਿੰਨਾਂ ਖਿਡਾਰੀਆਂ ਨੇ ਸਿੱਧਾ ਰਾਜ ਪੱਧਰੀ ਖੇਡਾਂ ਲਈ ਆਨਲਾਈਨ ਅਪਲਾਈ ਕੀਤਾ ਹੈ, ਉਨਾਂ ਖੇਡਾਂ ਦੇ ਖਿਡਾਰੀ/ਖਿਡਾਰਨਾਂ 3 ਅਕਤੂਬਰ 2022 ਨੂੰ ਸਵੇਰੇ 10:00 ਵਜੇ ਬਹੁਮੰਤਵੀ ਖੇਡ ਸਟੇਡੀਅਮ, ਮਾਨਸਾ ਵਿਖੇ ਆਪਣੀ ਆਨ ਲਾਈਨ ਕੀਤੀ ਗਈ ਰਜਿਸਟ੍ਰੇਸਨ ਦਾ ਸਬੂਤ (ਆਨ ਲਾਈਨ ਦੀ ਹਾਰਡ ਕਾਪੀ) ਅਤੇ ਆਪਣੀ ਖੇਡ ਨਾਲ ਸਬੰਧਤ ਸਾਜੋੋ ਸਮਾਨ ਆਪਣੇ ਨਾਲ ਲਿਆਉਣਗੇ। ਇਹਨਾਂ ਗੇਮਾ ਦੇ ਟਰਾਇਲ ਲੈ ਕੇ ਚੁਣੇ ਖਿਡਾਰੀ/ਖਿਡਾਰਨਾਂ ਹੀ ਰਾਜ ਪੱਧਰੀ ਗੇਮਾਂ ਵਿਚ ਭਾਗ ਲੈਣਗੇੇ।
ਉਨਾਂ ਦੱਸਿਆ ਕਿ ਸੂਟਿੰਗ ਗੇਮ ਦੇ ਖਿਡਾਰੀ ਅਤੇ ਖਿਡਾਰਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫਫੜੇ ਭਾਈਕੇ ਵਿਖੇ ਸ਼੍ਰੀ ਕੁਲਦੀਪ ਸਿੰਘ ਲੈਕਚਰਾਰ ਨਾਲ ਸੰਪਰਕ ਕਰਨਗੇ।