ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ਦਾ ਸਮੇਂ ਵਿੱਚ ਤਬਦੀਲੀ
ਦਲਜੀਤ ਕੌਰ ਭਵਾਨੀਗੜ੍ਹ
ਐੱਸ ਏ ਐੱਸ ਨਗਰ, 30 ਸਤੰਬਰ, 2022 : ਸਿੱਖਿਆ ਵਿਭਾਗ ਨੇ ਪੰਜਾਬ ਦੇ ਸਰਕਾਰੀ, ਪ੍ਰਾਈਵੇਟ, ਏਡਿਡ ਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮੇ ਵਿੱਚ ਤਬਦੀਲੀ ਕੀਤੀ ਹੈ। ਸਿੱਖਿਆ ਵਿਭਾਗ ਨੇ ਮੌਸਮ 'ਚ ਆਈ ਤਬਦੀਲੀ ਕਾਰਨ ਕੱਲ੍ਹ 1 ਅਕਤੂਬਰ ਤੋਂ 31 ਅਕਤੂਬਰ ਤੱਕ ਸਾਰੇ ਪ੍ਰਾਇਮਰੀ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 8.30 ਕਰ ਦਿੱਤਾ ਹੈ ਜਦਕਿ ਛੁੱਟੀ ਢਾਈ ਵਜੇ 2.30 ਵਜੇ ਹੋਇਆ ਕਰੇਗੀ। ਇਸ ਤੋਂ ਇਲਾਵਾ ਸਾਰੇ ਦਾ ਵੀ ਸਮਾਂ ਬਦਲਿਆ ਹੈ। ਇਸੇ ਤਰ੍ਹਾਂ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.30 ਲੱਗਣਗੇ ਜਦਕਿ ਛੁੱਟੀ 2.50 ਵਜੇ ਹੋਇਆ ਕਰੇਗੀ।
ਪਹਿਲੀ ਨਵੰਬਰ ਤੋਂ 28 ਫਰਵਰੀ ਤਕ ਟਾਈਮਿੰਗ ਵੱਖਰੀ ਰਹੇਗੀ। ਇਕ ਨਵੰਬਰ ਤੋਂ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰੇ 3 ਵਜੇ ਤਕ ਲੱਗਣਗੇ ਜਦਕਿ ਸਮੂਹ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ 9 ਵਜੇ ਤੋਂ ਦੁਪਹਿਰੇ 3.20 ਤਕ ਲੱਗਣਗੇ। ਇਸੇ ਤਰ੍ਹਾਂ 1 ਮਾਰਚ ਤੋਂ 31 ਮਾਰਚ ਤਕ ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਤੋਂ ਦੁਪਹਿਰੇ 2.30 ਵਜੇ ਤਕ ਜਦਕਿ ਸਮੂਹ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.30 ਵਜੇ ਤੋਂ ਦੁਪਹਿਰੇ 2.50 ਵਜੇ ਤਕ ਲੱਗਣਗੇ।