ਸ਼ਿਵਾਲਾ ਮੰਦਰ ਚ ਜਗਰਾਉਂ ਵਿਖੇ ਮੂਰਤੀ ਸਥਾਪਨਾ 3 ਅਕਤੂਬਰ ਨੂੰ
ਦੀਪਕ ਜੈਨ
ਜਗਰਾਉਂ, 30 ਸਤੰਬਰ 2022 - ਜਗਰਾਉਂ ਦੇ ਪ੍ਰਸਿੱਧ ਮੰਦਰ ਸ਼ਿਵਾਲਾ ਵਿਖੇ ਮਾਂ ਮਹਾਕਾਲੀ ਅਤੇ ਭੈਰੋਂ ਨਾਥ ਦੀ ਮੂਰਤੀ ਦੀ ਸਥਾਪਨਾ ਤਿੰਨ ਅਕਤੂਬਰ ਨੂੰ ਰੱਖੀ ਗਈ ਹੈ ਅਤੇ ਇਸ ਪ੍ਰੋਗਰਾਮ ਸਬੰਧੀ ਸਾਰੇ ਧਰਮਾਂ ਦੇ ਲੋਕਾਂ ਨੂੰ ਸਦਾ ਦਿੱਤਾ ਜਾ ਰਿਹਾ ਹੈ। ਅੱਜ ਮੰਦਰ ਦੇ ਮਹੰਤ ਮਹੇਸ਼ ਗਿਰੀ ਵੱਲੋਂ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੂੰ ਵੀ ਸੱਦਾ ਦਿੱਤਾ ਗਿਆ। ਇਸ ਮੌਕੇ ਬੋਲਦਿਆ ਮਹੇਸ਼ ਗਿਰੀ ਨੇ ਦੱਸਿਆ ਕਿ ਇਸ ਮੰਦਰ ਵਿੱਚ ਢਾਈ ਸੌ ਸਾਲ ਪੁਰਾਣੀ ਗੁਫ਼ਾ ਹੈ ਅਤੇ ਹੁਣ ਉਸ ਮੰਦਿਰ ਵਿਚ ਉਸ ਨੂੰ ਨਵਾਂ ਰੂਪ ਦੇ ਕੇ ਤਿੰਨ ਅਕਤੂਬਰ ਨੂੰ ਮਾਂ ਮਹਾਕਾਲੀ ਅਤੇ ਭੈਰੋਂ ਨਾਥ ਦੀ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਮੌਕੇ ਮਹੰਤ ਮਹੇਸ਼ ਗਿਰੀ ਦੇ ਨਾਲ ਸੰਜੀਵ ਮਲਹੋਤਰਾ, ਸੁਖਦੀਪ ਨਾਹਰ,ਰਾਜੂ ਅਤੇ ਸੁਰਿੰਦਰ ਖੰਨਾ ਮੌਜੂਦ ਸਨ।