ਰਾਮ ਲੀਲਾ ਵਿਚ ਰਾਮ ਚੰਦਰ ਸੀਤਾ ਦਾ ਵਿਆਹ ਹੋਇਆ ਸੰਪਨ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈਟਵਰਕ
ਨਵਾਂਸ਼ਹਿਰ 01 ਅਕਤੂਬਰ 2022- ਸ਼੍ਰੀ ਸਨਾਤਨ ਰਾਮ ਲੀਲਾ ਕਮੇਟੀ ਬੰਗਾ ਵਲੋਂ ਪ੍ਰਧਾਨ ਬਾਬਾ ਦਵਿੰਦਰ ਕੌੜਾ ਦੀ ਪ੍ਰਧਾਨਗੀ ਹੇਠ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਗਿਆ ਜਿੱਥੇ ਅੱਜ ਸ਼੍ਰੀ ਰਾਮ ਚੰਦਰ ਅਤੇ ਸੀਤਾ ਮਾਤਾ ਦੇ ਪਿਤਾ ਜਨਕ ਨੇ ਸਵੰਬਰ ਵਿਚ ਸ਼ਰਤ ਰੱਖੀ ਸੀ ਕਿ ਜੋ ਕੋਈ ਕਿਸੇ ਵੀ ਦੇਸ਼ ਦਾ ਯੁਵਰਾਜ ਮਹਾਂਰਥੀ ਹੋਵੇਗਾ ਅੱਜ ਉਹ ਇਸ ਸਵੰਬਰ ਚ ਧਨੁਸ਼ ਨੂੰ ਤੋੜੇਗਾ ਉਹ ਆਪਣੀ ਪੁੱਤਰੀ ਸੀਤਾ ਦਾ ਵਿਆਹ ਉਸ ਨਾਲ ਕਰ ਦੇਣਗੇ । ਕਈ ਦੇਸ਼ਾਂ ਦੇ ਰਾਜੇ ਮਹਾਰਾਜੇ ਯੁਵਰਾਜ ਆਏ ਪਰ ਕੋਈ ਵੀ ਧਨੁਸ਼ ਨਾ ਤੋੜ ਸਕਿਆ ਅੰਤ ਵਿਚ ਅਯੁੱਧਿਆ ਤੋਂ ਆਏ ਸ਼੍ਰੀ ਰਾਮ ਚੰਦਰ ਨੇ ਧਨੁਸ਼ ਤੋੜ ਕੇ ਸੀਤਾ ਮਾਤਾ ਨਾਲ ਵਿਆਹ ਕਰਵਾਇਆ ਇਸ ਮੌਕੇ ਪਾਠਸ਼ਾਲਾ ਮੰਦਿਰ ਤੋਂ ਸ਼੍ਰੀ ਰਾਮ ਚੰਦਰ ਜੀ ਦੁਸਹਿਰਾ ਗਰਾਊਂਡ ਮੁਕੰਦਪੁਰ ਰੋਡ ਬੰਗਾ ਬੈਡ ਬਾਜਿਆ ਦੇ ਨਾਲ ਬਰਾਤ ਲੈ ਪਹੁੰਚੇ ਜਿਥੇ ਸ਼ਹਿਰ ਵਿਚ ਹਰ ਜਗ੍ਹਾ ਉਹਨਾਂ ਦਾ ਫੁੱਲਾਂ ਦੀ ਵਰਖਾ ਕਰ ਭਰਵਾ ਸਵਾਗਤ ਕੀਤਾ ਗਿਆ ਸੀ। ਅਤੇ ਜਗਾ ਜਗਾ ਲੰਗਰ ਦਾ ਆਯੋਜਨ ਕੀਤਾ ਗਿਆ ਸੀ।
ਜਿਥੇ ਅੱਜ ਰਿਸ਼ੀਗਣ ਵਲੋਂ ਅਸ਼ੀਵਾਦ ਦੇ ਕੇ ਇਹ ਵਿਵਾਹ ਪੂਰਾ ਸੰਪਨ ਹੋਇਆ। ਇਸ ਮੌਕੇ ਸ਼ਹਿਰ ਦੀਆਂ ਮੁੱਖ ਸਖਸ਼ੀਅਤਾਂ ਨੂੰ ਪ੍ਰਧਾਨ ਬਾਬਾ ਦਵਿੰਦਰ ਕੌੜਾ ਵਲੋਂ ਸਰੋਪਾ ਪਾ ਸਵਾਗਤ ਕੀਤਾ ਗਿਆ ਇਸ ਮੌਕੇ ਰਾਜੇਂਦਰ ਅੱਗਰਵਾਲ, ਸੁਨੀਲ ਦੱਤ ਗੋਗੀ, ਸੁਰਿੰਦਰ ਏਰੀ, ਪਵਨ ਬੱਗਾ, ਜਤਿੰਦਰ ਠਾਕੁਰ, ਅਰੁਣ ਚੋਪੜਾ, ਪ੍ਰਵੀਰ ਅੱੱਬੀ, ਜੀਵਨ ਗੋਗਨਾ, ਪ੍ਰਿਤਪਾਲ ਬਜਾਜ, ਅਰੁਣ ਭਾਰਦਵਾਜ, ਜਸਵਿੰਦਰ ਸਿੰਘ ਮਾਨ ਕੌਸਲਰ, ਜੀਤ ਸਿੰਘ ਭਾਟੀਆ ਕੌਸਲਰ , ਵਿੱਕੀ ਖੋਸਲਾ, ਅਨੀਤਾ ਖੋਸਲਾ ਕੌਸਲਰ, ਹਿੰਮਤ ਤੇਜਪਾਲ, ਸ਼ਿਵ ਕੌੜਾ, ਬਲਿਹਾਰ ਸਿੰਘ, ਕੁਲਦੀਪ ਸਿੰਘ ਪਾਬਲਾ, ਬਲਬੀਰ ਸਿੰਘ ਪਾਬਲਾ, ਅਸ਼ੋਕ ਕੈਂਥ, ਪਲਵਿੰਦਰ ਸਿੰਘ ਮਾਨ, ਰਾਮ ਕ੍ਰਿਸ਼ਨ ਜੱਖੂ,ਜਨਕ ਗੌਤਮ , ਪਵਨ ਗੌਤਮ, ਸਨਾਤਨ ਧਰਮ ਵਿਚਾਰ ਮੰਚ ਬੰਗਾ ਤੋ ਅੰਜੂ ਸ਼ਰਮਾ, ਅਰੁਣਾ, ਇੰਦਰਜੀਤ ਸਿੰਘ ਨਾਮਧਾਰੀ, ਰਾਕੇਸ਼ ਸੂਰੀ, ਸੱਤ ਪਾਲ ਸੂਰੀ, ਪ੍ਰਵੀਨ ਗਾਂਧਾ, ਨੇਹਾ ਆਨੰਦ, ਪੂਨਮ ਸ਼ਰਮਾ, ਆਦਿ ਨੇ ਪਹੁੰਚ ਕੇ ਇਸ ਪ੍ਰੋਗਰਾਮ ਦੀ ਸ਼ੋਭਾ ਨੂੰ ਹੋਰ ਚਾਰ ਚੰਦ ਲਾਏ।