← ਪਿਛੇ ਪਰਤੋ
ਸਤਿਆ ਪਾਲ ਮਲਿਕ ਮੇਘਾਲਿਆ ਦੇ ਰਾਜਪਾਲ ਵਜੋਂ ਹੋਏ ਸੇਵਾ ਮੁਕਤ, ਪੜ੍ਹੋ ਹੁਣ ਅੱਗੇ ਕੀ ਕਰਨਗੇ ਚੰਡੀਗੜ੍ਹ, 1 ਅਕਤੂਬਰ, 2022: ਸਤਿਆਪਾਲ ਮਲਿਕ ਮੇਘਾਲਿਆ ਦੇ ਰਾਜਪਾਲ ਵਜੋਂ ਸੇਵਾ ਮੁਕਤ ਹੋ ਗਏ ਹਨ। ਉਹ 30 ਸਤੰਬਰ 2017 ਨੂੰ ਬਿਹਾਰ ਦੇ ਰਾਜਪਾਲ ਨਿਯੁਕਤ ਕੀਤੇ ਗਏ ਸਨ। ਇਸ ਮਗਰੋਂ ਅਗਸਤ 2018 ਵਿਚ ਉਹਨਾਂ ਨੂੰ ਜੰਮੂ ਕਸ਼ਮੀਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਤੇ ਫਿਰ 2020 ਵਿਚ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ। ਸਤਿਆ ਪਾਲ ਮਲਿਕ ਨੇ ਸਪਸ਼ਟ ਕੀਤਾ ਹੈ ਕਿ ਉਹ ਹੁਣ ਸਰਗਰਮ ਰਾਜਨੀਤੀ ਦਾ ਹਿੱਸਾ ਨਹੀਂ ਰਹਿਣਗੇ ਤੇ ਨਾ ਹੀ ਕੋਈ ਚੋਣ ਲੜਨਗੇ। ਉਹਨਾਂ ਕਿਹਾ ਹੈ ਕਿ ਉਹ ਕਿਸਾਨਾਂ ਦੀ ਭਲਾਈ ਵਾਸਤੇ ਕੰਮ ਕਰਨਗੇ। ਪੰਜਾਬ ਵਿਚ ਸਤਿਆ ਪਾਲ ਮਲਿਕ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਉਹਨਾਂ ਦੀਆਂ ਸਿੱਖਾਂ ਦੀਆਂ ਸ਼ਲਾਘਾ ਕਰਦਿਆਂ ਦੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹੀਆਂਹਨ ਤੇ ਉਹਨਾਂ ਦਾ ਪੰਜਾਬ ਵਿਚ ਸਨਮਾਨ ਵੀ ਹੋ ਚੁੱਕਾ ਹੈ।
Total Responses : 267