ਹੈਰੋਇਨ ਅਤੇ ਡਰੱਗ ਮਨੀ ਸਣੇ ਔਰਤ ਗ੍ਰਿਫਤਾਰ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 1 ਅਕਤੂਬਰ 2022
ਥਾਨਾ ਦੀਨਾਨਗਰ ਦੀ ਪੁਲਿਸ ਨੇ ਸਪੈਸ਼ਲ ਚੈਕਿੰਗ ਦੌਰਾਨ ਇਕ ਔਰਤ ਨੂੰ 10 ਗ੍ਰਾਮ ਹੈਰੋਇਨ ਅਤੇ 78 ਹਜ਼ਾਰ 500 ਰੁਪਏ ਦੀ ਗੱਲ ਮੰਨੀ ਸਮੇਤ ਗ੍ਰਿਫਤਾਰ ਕੀਤਾ ਹੈ।
ਥਾਣਾ ਦੀਨਾਨਗਰ ਦੇ ਐਸ ਐਚ ਓ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਸਪੈਸ਼ਲ ਚੈਕਿੰਗ ਮੁਹਿੰਮ ਦੌਰਾਨ ਪਿੰਡ ਡੀਡਾ ਸ਼ਾਂਸੀਆਂ ਨੂੰ ਜਾਂਦੀ ਲਿੰਕ ਰੋਡ ਸਮਸਾਨ ਘਾਟ ਦੇ ਨੇੜੇ ਤੋਂ ਉਨ੍ਹਾਂ ਨੇ ਪੁਸਪਾ ਦੇਵੀ ਪਤਨੀ ਲੇਟ ਹਰਦੀਪ ਲਾਲ ਵਾਸੀ ਡੀਡਾ ਸਾਂਸੀਆ ਨੂੰ ਸ਼ੱਕ ਦੀ ਬਿਨਾਂਹ ਤੇ ਕਾਬੂ ਕੀਤਾ ਅਤੇ ਉਸ ਦੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਨੁੂੰ ਚੈਕ ਕੀਤਾ ਜਿਸ ਵਿਚੋ 10 ਗ੍ਰਾਮ ਹੈਰੋਇਨ ਅਤੇ 78,500/-ਰੁਪਏ ਭਾਰਤੀ ਕਰੰਸੀ ਨੋਟ (ਡਰੱਗ ਮਨੀ) ਬਰਾਮਦ ਹੋਈ ਹੈ।
ਥਾਨਾ ਦੀਨਾਨਗਰ ਵਿੱਚ ਔਰਤ ਦੇ ਖਿਲਾਫ਼ ਨਸ਼ੀਲੇ ਪਦਾਰਥਾਂ ਵਿਰੋਧੀ ਕਨੂੰਨ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।