ਅੱਖਾਂ ਦੇ ਚੈਕਅੱਪ ਅਤੇ ਲੈਂਜ ਪਾਉਣ ਦਾ ਮੁਫ਼ਤ ਕੈਂਪ 2 ਅਕਤੂਬਰ ਨੂੰ, ਤਿਆਰੀਆਂ ਮੁਕੰਮਲ: ਗੁਰਵਿੰਦਰ ਧਿੰਗੜਾ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈਟਵਰਕ
ਫ਼ਰੀਦਕੋਟ 1 ਅਕਤੂਬਰ 2022- ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਗੁਰਵਿੰਦਰ ਸਿੰਘ ਧਿੰਗੜਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਕਲੱਬ ਵੱਲੋਂ ਅੱਖਾਂ ਦੇ ਚੈਕਅੱਪ ਅਤੇ ਲੈਂਜ ਪਾਉਣ ਦਾ ਮੁਫ਼ਤ ਕੈਂਪ 2 ਅਕਤੂਬਰ ਨੂੰ ਗੁਰਦੁਆਰਾ ਖਾਲਸਾ ਦੀਵਾਨ, ਦੀ ਮਾਲ, ਹੁੱਕੀ ਚੌਂਕ ਫ਼ਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ । ਇਸ ਮੌਕੇ ਅੱਖਾਂ ਦਾ ਚੈੱਕਅੱਪ, ਅੱਖਾਂ ਦੇ ਆਪ੍ਰੇਸ਼ਨ, ਅੱਖਾਂ ਦੇ ਮਾਹਿਰ ਡਾ.ਭਨਵਰਜੋਤ ਸਿੰਘ ਸਿੱਧੂ ,ਡੀ.ਐਨ.ਬੀ.,(ਆਈ) ਸਰਜਨ ਵੱਲੋਂ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਆਪ੍ਰੇਸ਼ਨ ਫ਼ੇਕੋ ਮਸ਼ੀਨ (ਬਿਨ੍ਹਾਂ ਟਾਂਕੇ ਤੋਂ ਲੇਜ਼ਰ ਸਰਜਰੀ) ਵਿਧੀ ਰਾਹੀਂ ਕੀਤੇ ਜਾਣਗੇ । ਕੈਂਪ ਦੌਰਾਨ ਮਰੀਜ਼ਾਂ ਦੇ ਰਹਿਣ, ਖਾਣ-ਪੀਣ ਦਾ ਪ੍ਰਬੰਧ ਕਲੱਬ ਵੱਲੋਂ ਕੀਤਾ ਜਾਵੇਗਾ । ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੈਂਪ ਦਾ ਲਾਭ ਲੈਣ ਵਾਸਤੇ 2 ਅਕਤੂਬਰ ਨੂੰ ਸਵੇਰੇ 9:00 ਵਜੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਪਹੁੰਚਣ । ਇਸ ਮੌਕੇ ਕਲੱਬ ਦੇ ਆਗੂ ਡਾ.ਸੰਜੀਵ ਗੋਇਲ, ਸਕੱਤਰ ਅਮਰਦੀਪ ਸਿੰਘ ਗਰੋਵਰ, ਖਜ਼ਾਨਚੀ ਹਰਿੰਦਰ ਦੂਆ, ਪੀ.ਆਰ.ਓ ਮਨੀਸ਼ ਗਰਗ, ਪ੍ਰੋਜੈਕਟ ਚੇਅਰਮੈਨ ਡਾ.ਐਸ.ਐਸ.ਬਰਾੜ ਹਾਜ਼ਰ ਸਨ। ਕਲੱਬ ਪ੍ਰਧਾਨ ਨੇ ਦੱਸਿਆ ਕੈਂਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ।