ਪਹਿਲੀ ਰਾਉਂਡਗਲਾਸ ਅੰਤਰ ਡਿਵੈਲਪਮੈਂਟ ਕੇਂਦਰ ਹਾਕੀ ਲੀਗ-2022: ਆਰ.ਜੀ.ਐਸ. ਏਕਨੂਰ ਹਾਕੀ ਅਕੈਡਮੀ, ਤੇਹਿੰਗ ਨੇ ਉਦਘਾਟਨੀ ਮੈਚ ਜਿੱਤਿਆ
- ਬਾਬਾ ਪੱਲ੍ਹਾ ਸਪੋਰਟਸ ਕਲੱਬ ਹਾਕੀ ਅਕੈਡਮੀ, ਬੁਤਾਲਾ, ਜ਼ੀਟੀਬੀ ਹਾਕੀ ਅਕੈਡਮੀ, ਬਾਬਾ ਬਕਾਲਾ ਅਤੇ ਯੂਥ ਸਪੋਰਟਸ ਕਲੱਬ ਹਾਕੀ ਅਕੈਡਮੀ, ਮਿੱਠਾਪੁਰ ਨੇ ਪੂਰੇ ਅੰਕ ਹਾਸਿਲ ਕੀਤੇ ।
ਜਲੰਧਰ, 1 ਅਕਤੂਬਰ 2022 - ਚੰਗੇ ਹੁਨਰ ਅਤੇ ਬੇਹਤਰ ਤਾਲਮੇਲ ਦਾ ਪ੍ਰਦਰਸ਼ਨ ਕਰਦੇ ਹੋਏ ਆਰ.ਜੀ.ਐਸ. ਏਕਨੂਰ ਹਾਕੀ ਅਕੈਡਮੀ, ਤੇਹਿੰਗ ਨੇ ਪਹਿਲੀ ਰਾਉਂਡਗਲਾਸ ਸਪੋਰਟਸ ਇੰਟਰ ਡਿਵੈਲਪਮੈਂਟ ਸੈਂਟਰਜ਼ ਹਾਕੀ ਲੀਗ (16 ਸਾਲ ਤੋਂ ਘੱਟ ਉਮਰ ਵਰਗ) ਦੇ ਉਦਘਾਟਨੀ ਮੈਚ ਵਿੱਚ ਆਰ.ਜੀ.ਐਸ. ਗੋਬਿੰਦ ਸਪੋਰਟਸ ਹਾਕੀ ਅਕੈਡਮੀ, ਕੁੱਕੜ ਪਿੰਡ ਨੂੰ ਹਰਾਕੇ ਪੂਰੇ ਅੰਕ ਹਾਸਿਲ ਕੀਤੇ ਹਨ ।
ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਖੇ ਸੁਰੂ ਹੋਈ ਇਸ ਲੀਗ ਦੇ ਉਦਘਾਟਨੀ ਮੈਚ ਵਿਚ ਪੁਲ-ਏ ਵਿਚ ਆਰ.ਜੀ.ਐਸ. ਏਕਨੂਰ ਹਾਕੀ ਅਕੈਡਮੀ ਤੇਹਾਂਗ ਨੇ ਆਰ.ਜੀ.ਐਸ. ਗੋਬਿੰਦ ਸਪੋਰਟਸ ਹਾਕੀ ਅਕੈਡਮੀ, ਕੁੱਕੜ ਪਿੰਡ ਨੂੰ 8-1 ਨਾਲ ਹਰਾਇਆ। ਜੇਤੂ ਟੀਮ ਦੇ ਨਿਖਿਲ ਮੇਹਮੀ ਨੂੰ 'ਮੈਨ ਆਫ ਦੀ ਮੈਚ' ਘੋਸ਼ਿਤ ਕੀਤਾ ਗਿਆ । ਅੱਧੇ ਸਮੇਂ ਤਕ ਜੇਤੂ ਟੀਮ 4-0 ਨਾਲ ਅੱਗੇ ਖੇਡ ਰਹੀ ਸੀ । ਪੁਲ-ਏ ਦੇ ਹੀ ਦੂਜੇ ਮੈਚ ਵਿਚ ਆਰ.ਜੀ.ਐਸ. ਜ਼ੀਟੀਬੀ ਹਾਕੀ ਅਕੈਡਮੀ, ਬਾਬਾ ਬਕਾਲਾ ਨੇ ਆਰ.ਜੀ.ਐਸ. ਗੁਰੂ ਤੇਗ ਬਹਾਦੁਰ ਹਾਕੀ ਅਕੈਡਮੀ, ਚੱਚਰੇੜ੍ਹੀ ਨੂੰ 4-1 ਨਾਲ ਹਰਾਇਆ । ਅੱਧੇ ਸਮੇਂ ਤਕ ਦੋਵੇਂ ਟੀਮਾਂ 1-1 ਦੀ ਬਰਾਬਰੀ ਉਪਰ ਖੇਡ ਰਹੀਆਂ ਸਨ ।
ਇਸ ਮੈਚ ਵਿਚ ਜੇਤੂ ਟੀਮ ਦੇ ਗਗਨਦੀਪ ਸਿੰਘ ਨੂੰ 'ਮੈਨ ਆਫ ਦੀ ਮੈਚ' ਘੋਸ਼ਿਤ ਕੀਤਾ ਗਿਆ । ਪੁਲ-ਬੀ ਦੇ ਖੇਡ ਗਏ ਤੀਜੇ ਮੈਚ ਵਿਚ ਆਰ.ਜੀ.ਐਸ. ਬਾਬਾ ਪੱਲ੍ਹਾ ਸਪੋਰਟਸ ਕਲੱਬ ਹਾਕੀ ਅਕੈਡਮੀ, ਬੁਤਾਲਾ ਨੇ ਆਰ.ਜੀ.ਐਸ. ਧੰਨੋਵਾਲੀ ਹਾਕੀ ਹਾਕੀ ਅਕੈਡਮੀ, ਧੰਨੋਵਲੀ ਨੂੰ 3-0 ਨਾਲ ਹਰਾਇਆ। ਅੱਧੇ ਸਮੇਂ ਤਕ ਦੋਵੇਂ ਜੇਤੂ ਟੀਮ 1-0 ਨਾਲ ਅੱਗੇ ਖੇਡ ਰਹੀ ਸੀ । ਇਸ ਮੈਚ ਵਿਚ ਜੇਤੂ ਟੀਮ ਦੇ ਮਨਜੋਤ ਸਿੰਘ ਨੂੰ 'ਮੈਨ ਆਫ ਦੀ ਮੈਚ' ਘੋਸ਼ਿਤ ਕੀਤਾ ਗਿਆ । ਦਿਨ ਦੇ ਆਖਰੀ ਪੁਲ-ਬੀ ਦੇ ਹੀ ਚੋਥੇ ਮੈਚ ਵਿਚ ਆਰ.ਜੀ.ਐਸ. ਹਾਕੀ ਹਾਕੀ ਅਕੈਡਮੀ, ਰੂਪ ਨਗਰ ਨੇ ਆਰ.ਜੀ.ਐਸ. ਯੂਥ ਸਪੋਰਟਸ ਕਲੱਬ ਹਾਕੀ ਅਕੈਡਮੀ, ਮਿੱਠਾਪੁਰ ਨੂੰ 3-1 ਨਾਲ ਹਰਾਇਆ। ਅੱਧੇ ਸਮੇਂ ਤਕ ਦੋਵੇਂ ਟੀਮਾਂ 2-2 ਦੀ ਬਰਾਬਰੀ ਉਪਰ ਖੇਡ ਰਹੀਆਂ ਸਨ । ਇਸ ਮੈਚ ਵਿਚ ਜੇਤੂ ਟੀਮ ਦੇ ਗਗਨਦੀਪ ਸਿੰਘ ਨੂੰ 'ਮੈਨ ਆਫ ਦੀ ਮੈਚ' ਘੋਸ਼ਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਮਾਸਕੋ ਓਲੰਪਿਕ ਦੇ ਸੋਨ ਤਮਗਾ ਜੇਤੂ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਆਈ ਪੀ ਐਸ (ਸੇਵਾਮੁਕਤ) , ਜ਼ਿਲ੍ਹਾ ਪ੍ਰਧਾਨ, ਆਪ ਆਦਮੀ ਪਾਰਟੀ, ਜਲੰਧਰ ਨੇ ਲੀਗ ਦਾ ਉਦਘਾਟਨ ਕੀਤਾ। ਇਸ ਮੌਕੇ ਉਪਰ ਓਲੰਪੀਅਨ ਰਜਿੰਦਰ ਸਿੰਘ, ਦਰੋਣਾਚਾਰੀਆ ਅਵਰਡੀ ਅਤੇ ਮੁੱਖ ਕੋਚ ਹਾਕੀ ਪੰਜਾਬ , ਇਕਬਾਲ ਸਿੰਘ ਸੰਧੂ, ਸੀ.ਈ.ਓ. ਸੁਰਜੀਤ ਹਾਕੀ ਅਕੈਡਮੀ, ਓਲੰਪੀਅਨ ਰਾਜਿੰਦਰ ਸਿੰਘ (ਸੀਨੀਅਰ), ਸੁਰਿੰਦਰ ਸਿੰਘ ਭਾਪਾ, ਓਲੰਪੀਅਨ ਦਿਲਪ੍ਰੀਤ ਸਿੰਘ, ਓਲੰਪੀਅਨ ਸ਼ਮਸ਼ੇਰ ਸਿੰਘ ਹਾਜਿਰ ਸਨ।