ਰਾਊਂਡਗਲਾਸ ਸਪੋਰਟਸ ਹਾਕੀ ਦੀ ਪਹਿਲੀ ਇੰਟਰ-ਡਿਵੈਲਪਮੈਂਟ ਸੈਂਟਰ ਲੀਗ ਜਲੰਧਰ ਵਿੱਚ ਸ਼ੁਰੂ ਹੋਈ
- ਟਵੀਟ ਕਰਨ ਲਈ ਕਲਿੱਕ ਕਰੋ:https://ctt.ac/yQY1c
ਮੋਹਾਲੀ, 1 ਅਕਤੂਬਰ: ਅੰਡਰ-16 ਮੁੰਡਿਆਂ ਲਈ ਰਾਊਂਡਗਲਾਸ ਸਪੋਰਟਸ ਹਾਕੀ ਇੰਟਰ-ਡਿਵੈਲਪਮੈਂਟ ਸੈਂਟਰ ਲੀਗ ਦਾ ਪਹਿਲਾ ਐਡੀਸ਼ਨ ਅੱਜ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਕੀਤਾ ਗਿਆ। ਲੀਗ ਦੇ ਪਹਿਲੇ ਦਿਨ ਸਾਰੀਆਂ ਅੱਠ ਟੀਮਾਂ ਨੇ ਹਾਕੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਮੀਦ ਹੈ ਅੱਗੇ ਮੁਕਾਬਲੇ ਵਿੱਚ ਟੀਮਾਂ ਚੜ੍ਹਦੀ ਕਲਾ ਵਿੱਚ ਰਹਿਣਗੀਆਂ।
ਦਿਨ ਦਾ ਪਹਿਲਾ ਮੈਚ ਪੂਲ ਏ ਵਿੱਚ ਆਰਜੀਐਸ ਗੋਬਿੰਦ ਸਪੋਰਟਸ ਹਾਕੀ ਅਕੈਡਮੀ ਕੁੱਕੜ ਪਿੰਡ ਅਤੇ ਆਰਜੀਐਸ ਏਕਨੂਰ ਹਾਕੀ ਅਕੈਡਮੀ ਤੇਹਾਂਗ ਵਿਚਕਾਰ ਖੇਡਿਆ ਗਿਆ, ਜਿੱਥੇ ਦੂਜੀ ਟੀਮ ਨੇ 1-8 ਦੇ ਸਕੋਰ ਨਾਲ ਇੱਕਤਰਫਾ ਗੇਮ ਜਿੱਤ ਲਈ। ਏਕਨੂਰ ਹਾਕੀ ਅਕੈਡਮੀ ਦੇ ਨਿਖਿਲ ਮਹਿਮੀ ਨੂੰ ਉਸਦੇ ਦੋ ਗੋਲਾਂ ਲਈ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ। ਸਾਬਕਾ ਓਲੰਪੀਅਨ ਅਤੇ ਦਰੋਣਾਚਾਰੀਆ ਐਵਾਰਡ ਵਿਜੇਤਾ ਰਜਿੰਦਰ ਸਿੰਘ ਜੂਨੀਅਰ ਨੇ ਖ਼ਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਨੇ ਪਲੇਅਰ ਆਫ ਦਿ ਮੈਚ ਦਾ ਐਵਾਰਡ ਦਿੱਤਾ।
ਪੂਲ ਏ ਦਾ ਅਗਲਾ ਮੈਚ ਆਰਜੀਐਸ ਜੀਟੀਬੀ ਹਾਕੀ ਅਕੈਡਮੀ ਬਾਬਾ ਬਕਾਲਾ ਅਤੇ ਆਰਜੀਐਸ ਸ਼੍ਰੀ ਗੁਰੂ ਤੇਗ ਬਹਾਦੁਰ ਹਾਕੀ ਅਕੈਡਮੀ ਚਚਰਾੜੀ ਵਿਚਕਾਰ ਸੀ ਅਤੇ ਜੀਟੀਬੀ ਹਾਕੀ ਅਕੈਡਮੀ ਨੇ ਆਪਣੀ ਵਿਰੋਧੀ ਟੀਮ ਨੂੰ 4-1 ਨਾਲ ਹਰਾਇਆ। ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਅਤੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਹਾਰਦਿਕ ਸਿੰਘ ਨੇ ਜੀਟੀਬੀ ਹਾਕੀ ਅਕੈਡਮੀ ਦੇ ਗਗਨਦੀਪ ਸਿੰਘ ਨੂੰ ਪਲੇਅਰ ਆਫ ਦਿ ਮੈਚ ਐਵਾਰਡ ਨਾਲ਼ ਸਨਮਾਨਿਤ ਕੀਤਾ।
ਪੂਲ ਬੀ ਵਿੱਚ, ਪਹਿਲੀ ਗੇਮ ਵਿੱਚ ਆਰਜੀਐਸ ਬਾਬਾ ਪੱਲ੍ਹਾ ਸਪੋਰਟਸ ਕਲੱਬ ਹਾਕੀ ਅਕੈਡਮੀ ਬੁਤਾਲਾ ਦਾ ਮੁਕਾਬਲਾ ਆਰਜੀਐਸ ਧਨੋਵਾਲੀ ਹਾਕੀ ਅਕੈਡਮੀ ਨਾਲ ਹੋਇਆ ਅਤੇ ਬੁਤਾਲਾ ਦੀ ਟੀਮ ਨੇ ਇਹ ਮੁਕਾਬਲਾ 3-0 ਨਾਲ ਜਿੱਤਿਆ। ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਅਤੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਤਗਮਾ ਜੇਤੂ ਸ਼ਮਸ਼ੇਰ ਸਿੰਘ ਅਤੇ ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਦਿਲਪ੍ਰੀਤ ਸਿੰਘ ਨੇ ਬਾਬਾ ਪੱਲ੍ਹਾ ਸਪੋਰਟਸ ਕਲੱਬ ਹਾਕੀ ਅਕੈਡਮੀ ਦੇ ਮਨਜੋਤ ਸਿੰਘ ਨੂੰ ਪਲੇਅਰ ਆਫ ਦਾ ਮੈਚ ਨਾਲ ਸਨਮਾਨਿਤ ਕੀਤਾ।
ਦਿਨ ਦਾ ਆਖ਼ਰੀ ਮੁਕਾਬਲਾ ਆਰਜੀਐਸ ਯੂਥ ਸਪੋਰਟਸ ਕਲੱਬ ਮਿੱਠਾਪੁਰ ਹਾਕੀ ਅਕੈਡਮੀ ਅਤੇ ਆਰਜੀਐਸ ਰੂਪਨਗਰ ਹਾਕੀ ਅਕੈਡਮੀ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਦੂਜੀ ਟੀਮ ਨੇ 2-3 ਦੇ ਸਕੋਰ ਨਾਲ ਮੈਚ ਜਿੱਤ ਲਿਆ। ਯੂਥ ਸਪੋਰਟਸ ਕਲੱਬ ਮਿੱਠਾਪੁਰ ਦੇ ਸਨਮੁੱਖ ਸਿੰਘ ਨੂੰ 1980 ਦੇ ਓਲੰਪਿਕ ਸੋਨ ਤਮਗਾ ਜੇਤੂ ਅਰਜੁਨ ਐਵਾਰਡੀ ਸੁਰਿੰਦਰ ਸਿੰਘ ਸੋਡੀ ਵੱਲੋਂ ਪਲੇਅਰ ਆਫ ਦਾ ਮੈਚ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
2 ਅਕਤੂਬਰ ਨੂੰ ਹੋਣ ਵਾਲੇ ਮੈਚ:
ਪੂਲ ਏ –
ਆਰਜੀਐਸ ਏਕਨੂਰ ਹਾਕੀ ਅਕੈਡਮੀ ਬਨਾਮ ਆਰਜੀਐਸ ਜੀਟੀਬੀ ਹਾਕੀ ਅਕੈਡਮੀ (11:00 ਵਜੇ)
ਆਰਜੀਐਸ ਸ਼੍ਰੀ ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਬਨਾਮ ਆਰਜੀਐਸ ਗੋਬਿੰਦ ਸਪੋਰਟਸ ਹਾਕੀ ਅਕੈਡਮੀ (12.30 ਵਜੇ)
ਪੂਲ ਬੀ -
ਆਰਜੀਐਸ ਧਨੋਵਾਲੀ ਹਾਕੀ ਅਕੈਡਮੀ ਬਨਾਮ ਆਰਜੀਐਸ ਯੂਥ ਸਪੋਰਟਸ ਕਲੱਬ ਮਿੱਠਾਪੁਰ ਹਾਕੀ ਅਕੈਡਮੀ (9.30 ਵਜੇ)
ਆਰਜੀਐਸ ਰੂਪਨਗਰ ਹਾਕੀ ਅਕੈਡਮੀ ਬਨਾਮ ਆਰਜੀਐਸ ਬਾਬਾ ਪੱੱਲ੍ਹਾ ਸਪੋਰਟਸ ਕਲੱਬ ਹਾਕੀ ਅਕੈਡਮੀ (2.00 ਵਜੇ)