ਪੁਲਿਸ ਵਾਲਿਆਂ 'ਤੇ ਜੁੱਤੀਆਂ ਸਣੇ ਰਾਮਲੀਲਾ ਸਟੇਜ 'ਤੇ ਚੜ੍ਹਣ ਦਾ ਲੱਗਿਆ ਦੋਸ਼; ਸ਼ਿਵ ਸੈਨਾ ਵੱਲੋਂ ਕਾਰਵਾਈ ਦੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ, 1 ਅਕਤੂਬਰ 2022 - ਬਹਿਰਾਮਪੁਰ ਦੀ ਸਟੇਸ਼ਨ ਇੰਚਾਰਜ ਦੀਪਿਕਾ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਫੋਟੋ ਖਿਚਵਾਉਣ ਲਈ ਰਾਮਲੀਲਾ ਦੇ ਸਮਾਗਮ ਦੌਰਾਨ ਜੁੱਤੀ ਪਾ ਕੇ ਹੀ ਸਟੇਜ ਚੜ ਗਈ। ਜਦਕਿ ਉਨ੍ਹਾਂ ਦੇ ਪਿੱਛੇ-ਪਿੱਛੇ ਹੀ ਪੁਲੀਸ ਮੁਲਾਜ਼ਮ ਵੀ ਬਿਨਾਂ ਜੁੱਤੀ ਲਾਏ ਸਟੇਜ 'ਤੇ ਚੜ੍ਹ ਗਏ।
ਇਨੀ ਦਿਨੀਂ ਹਰ ਪਾਸੇ ਹੋ ਰਹੀਆਂ ਰਾਮਲੀਲਾਵਾਂ ਵਿੱਚ ਕੋਈ ਨਾ ਕੋਈ ਵਿਸ਼ੇਸ਼ ਮਹਿਮਾਨ ਬੁਲਾਇਆ ਜਾਂਦਾ ਹੈ। ਬਹਿਰਾਮਪੁਰ ਦੇ ਪਿੰਡ ਦੋਦਵਾਂ ਵਿੱਚ ਹੋਈ ਰਾਮਲੀਲਾ ਦੇ ਮੰਚਨ ਦੌਰਾਨ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਪੁੱਜੇ।
ਉਨ੍ਹਾਂ ਦੇ ਨਾਲ ਥਾਣਾ ਬਹਿਰਾਮਪੁਰ ਦੀ ਥਾਣਾ ਇੰਚਾਰਜ ਦੀਪਿਕਾ ਵੀ ਆਪਣੇ ਮੁਲਾਜ਼ਮਾਂ ਸਮੇਤ ਪਹੁੰਚੀ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਸਟੇਸ਼ਨ ਇੰਚਾਰਜ ਜੁੱਤੀ ਉਤਾਰੇ ਬਿਨਾਂ ਹੀ ਸਟੇਜ 'ਤੇ ਚੜ੍ਹ ਗਈ ਜਦਕਿ ਉਨ੍ਹਾਂ ਦੇ ਪਿੱਛੇ-ਪਿੱਛੇ ਪੁਲਿਸ ਕਰਮਚਾਰੀ ਵੀ ਬਿਨਾਂ ਜੁੱਤੀ ਉਤਾਰੇ ਸਟੇਜ 'ਤੇ ਚੜ੍ਹ ਗਏ।
ਇਸ ਦੌਰਾਨ ਕਿਸੇ ਨੇ ਉਨ੍ਹਾਂ ਦੀ ਜੁੱਤੀ ਪਾ ਕੇ ਸਟੇਜ 'ਤੇ ਚੜ੍ਹਦੇ ਦੀ ਫੋਟੋ ਖਿੱਚ ਲਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਲੋਕਾਂ ਨੇ ਲੈਲਾ ਪੁਲਿਸ ਅਧਿਕਾਰੀ ਦੀ ਇਸ ਹਰਕਤ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ।
ਦੂਜੇ ਪਾਸੇ ਜਦੋਂ ਥਾਣਾ ਇੰਚਾਰਜ ਦੀਪਿਕਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਸ ਸਮੇਂ ਉਹ ਸਟੇਜ 'ਤੇ ਚੜ੍ਹੀ ਸੀ, ਉਸ ਸਮੇਂ ਰਾਮਲੀਲਾ ਦਾ ਕੋਈ ਪਾਤਰ ਸਟੇਜ ਉਪਰ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਸੁਰੱਖਿਆ ਲਈ ਗਏ ਸਨ। ਮਾਮਲੇ ਨੂੰ ਜਾਣ ਬੁੱਝ ਕੇ ਤੂਲ ਦਿੱਤਾ ਜਾ ਰਿਹਾ ਹੈ।
ਉਧਰ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਹਰਵਿੰਦਰ ਸੋਨੀ ਨੇ ਰਾਮਲੀਲਾ ਦੀਆਂ ਸਟੇਜ ਤੇ ਬੂਟ ਪਾਕੇ ਚੜ੍ਹ ਆਏ ਪੁਲਿਸ ਅਧਿਕਾਰੀਆਂ ਦੇ ਇਸ ਕੰਮ ਦੀ ਨਿੰਦਾ ਕਰਦੇ ਹੋਏ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।