ਵੱਡੀ ਖ਼ਬਰ: ਪੁਲਿਸ ਹਿਰਾਸਤ 'ਚ ਹਵਾਲਾਤੀ ਵਲੋਂ ਖੁਦਕੁਸ਼ੀ
ਸੰਜੀਵ ਸੂਦ
ਲੁਧਿਆਣਾ 2 ਅਕਤੂਬਰ 2022- ਪੁਲਿਸ ਹਿਰਾਸਤ ਵਿਚ ਇੱਕ ਹਵਾਲਾਤੀ ਦੇ ਵਲੋਂ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਪੁਸ਼ਟੀ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵਲੋਂ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ, ਹਵਾਲਾਤੀ ਵਲੋਂ ਕ੍ਰਾਈਮ ਬਰਾਂਚ-1 ਦੇ ਅੰਦਰ ਖੁਦਕੁਸ਼ੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਲੁਧਿਆਣਾ ਪੁਲਿਸ ਕਮਿਸ਼ਨਰ ਦਾ ਦਾਅਵਾ ਹੈ ਕਿ, ਖੁਦਕੁਸ਼ੀ ਕਰਨ ਵਾਲੇ ਸਖ਼ਸ਼ ਨੇ ਠੰਢ ਲੱਗਣ ਦਾ ਕਹਿ ਕੇ ਪੁਲਿਸ ਕੋਲੋਂ ਕੰਬਲ ਮੰਗਿਆ ਸੀ ਅਤੇ ਬਾਅਦ ਵਿਚ ਉਸੇ ਕੰਬਲ ਨਾਲ ਫਾਹਾ ਲਿਆ ਹੈ।