ਸਰਕਾਰੀ ਸੀ.ਸੈ. ਸਮਾਰਟ ਸਕੂਲ ਸੰਧਵਾਂ ਦੇ ਹੁਸ਼ਿਆਰ ਬੱਚਿਆਂ ਦੀ ਰੋਟਰੀ ਕਲੱਬ ਨੇ ਸਹਾਇਤਾ ਕੀਤੀ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫ਼ਰੀਦਕੋਟ 3 ਅਕਤੂਬਰ 2022- ਭਾਈ ਕਿਸ਼ਨ ਸਿੰਘ ਸਰਕਾਰੀ ਸੀ.ਸੈ. ਸਮਾਰਟ ਸਕੂਲ ਸੰਧਵਾਂ ਦੇ ਹੁਸ਼ਿਆਰ 10 ਬੱਚਿਆਂ ਦੀ ਰੋਟਰੀ ਕਲੱਬ ਨੇ 10,000 ਸਹਾਇਤਾ ਕੀਤੀ । ਇਹ ਸਹਾਇਤਾ ਕਲੱਬ ਦੇ ਮੈਂਬਰ ਅਸ਼ਵਨੀ ਬਾਂਸਲ ਦੇ ਸਹਿਯੋਗ ਸਦਕਾ ਕੀਤੀ ਗਈ । ਇਸ ਮੌਕੇ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਨੇ ਦੱਸਿਆ ਰੋਟਰੀ ਕਲੱਬ ਵੱਲੋਂ ਜਿੱਥੇ ਮਾਨਵਤਾ ਭਲਾਈ ਕਾਰਜ ਕੀਤੇ ਜਾਂਦੇ ਹਨ, ਉੱਥੇ ਲੋੜਵੰਦ ਅਤੇ ਹੁਸ਼ਿਆਰ ਬੱਚਿਆਂ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ ਤਾਂ ਕਿ ਉਹ ਆਪਣੀ ਪੜਾਈ ਨੂੰ ਹੋਰ ਬੇਹਤਰ ਢੰਗ ਨਾਲ ਕਰ ਸਕਣ । ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਸਹਾਇਤਾ ਦੇਣ ਵਾਲੇ ਮੈਂਬਰ ਅਸ਼ਵਨੀ ਬਾਂਸਲ ਦਾ ਧੰਨਵਾਦ ਕੀਤਾ । ਕਲੱਬ ਦੇ ਸਕੱਤਰ ਅਰਵਿੰਦ ਛਾਬੜਾ ਨੇ ਕਿਹਾ ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਵਾਸਤੇ ਪ੍ਰੇਰਿਤ ਕਰਦਿਆਂ ਭਵਿੱਖ 'ਚ ਵੀ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ । ਸਕੂਲ ਦੇ ਪਿ੍ੰਸੀਪਲ ਅੰਜਨਾ ਕੌਸ਼ਲ ਨੇ ਸਮੂਹ ਮੈਂਬਰਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਸਕੂਲ ਦੀਆਂ ਪ੍ਰਾਪਤੀਆਂ ਸਬੰਧੀ ਰਿਪੋਰਟ ਪੇਸ਼ ਕੀਤੀ । ਉਨ੍ਹਾਂ ਕਿਹਾ ਹੁਸ਼ਿਆਰ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਨਾ ਕਲੱਬ ਦਾ ਵਾਕਿਆ ਹੀ ਪ੍ਰੰਸ਼ਸ਼ਾਯੋਗ ਕਾਰਜ ਹੈ । ਕਲੱਬ ਦੇ ਮੈਂਬਰਾਂ 'ਚੋਂ ਅਸ਼ਵਨੀ ਛਾਬੜਾ,ਅਸ਼ਵਨੀ ਬਾਂਸਲ, ਨਵੀਸ਼ ਛਾਬੜਾ, ਲਾਵਿਨ ਸੱਚਰ, ਤ੍ਰਹੇਨ ਸੱਚਰ ਅਤੇ ਸਕੂਲ ਅਧਿਆਪਕ ਹਾਜ਼ਰ ਸਨ ।