ਜ਼ਿਲ੍ਹਾ ਪੱਧਰੀ ‘ਕਲਾ ਉਤਸਵ’ ਮੁਕਾਬਲੇ 12 ਅਕਤੂਬਰ ਨੂੰ ਮੂਸਾਪੁਰ ਸਕੂਲ ਵਿਖੇ ਹੋਣਗੇ
ਬਾਬੂਸ਼ਾਹੀ ਨੈਟਵਰਕ
ਨਵਾਂ ਸ਼ਹਿਰ 03 ਅਕਤੂਬਰ,2022
ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਉਹਨਾਂ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰਨ ਦੇ ਮੰਤਵ ਨਾਲ਼ ਭਾਰਤ ਸਰਕਾਰ ਵਲੋਂ ਸਮੱਗਰਾ ਸਿੱਖਿਆ ਅਧੀਨ ਸਰਕਾਰੀ,ਸਰਕਾਰੀ ਏਡਡ, ਪ੍ਰਾਈਵੇਟ,ਲੋਕਲ ਬੌਡੀ ਅਤੇ ਕੇਂਦਰ ਸਰਕਾਰ ਦੇ ਸਕੂਲਾਂ ਵਿੱਚ ਪੜ੍ਹਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਿਦਆਰਥੀਆਂ ਲਈ ‘ਕਲਾ ਉਤਸਵ’ ਨਾਂ ਦੀ ਗਤੀਵਿਧੀ ਅਪਰੂਵ ਕੀਤੀ ਗਈ ਹੈ ਜਿਸ ਵਿੱਚ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਵਿਿਦਆਰਥੀ ਵੱਖ-ਵੱਖ ਮੁਕਾਬਲਿਆਂ ਰਾਂਹੀ ਸਕੂਲ, ਜਿਲ੍ਹਾ, ਜ਼ੋਨ, ਰਾਜ ਅਤੇ ਰਾਸ਼ਟਰ ਪੱਧਰ ਤੇ ਆਪਣੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨਗੇ। ਅਜਿਹਾ ਕਰਨ ਨਾਲ਼ ਜਿੱਥੇ ਵਿਿਦਆਰਥੀਆਂ ਵਿੱਚ ਕਲਾ ਪ੍ਰਤੀ ਰੁਚੀ ਵਧੇਗੀ ਉੱਥੇ ਦੇਸ਼ ਦੇ ਵੱਖ-ਵੱਖ ਪ੍ਰਾਂਤਾ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਨਣ ਦਾ ਮੌਕਾ ਵੀ ਮਿਲੇਗਾ। ਇਹ ਮੁਕਾਬਲੇ ਲੜਕੀਆਂ ਅਤੇ ਲੜਕਿਆਂ ਲਈ ਵੱਖ-ਵੱਖ ਹੋਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਸ਼ੋਲੋ ਵੋਕਲ ਮਿਊਜ਼ਿਕ ਕਲਾਸੀਕਲ ਅਤੇ ਸ਼ੋਲੋ ਵੋਕਲ ਮਿਊਜ਼ਿਕ ਟ੍ਰੈਡੀਸ਼ਨਲ ਫੋਕ, ਸ਼ੋਲੋ ਇੰਨਸਟਰੂਮੈਂਟਲ ਮਿਊਜ਼ਿਕ ਪਰਕਿਊਸਿਵ ਅਤੇ ਸ਼ੋਲੋ ਇੰਨਸਟਰੂਮੈਂਟਲ ਮਿਊਜ਼ਿਕ ਮੈਲੋਡੀ, ਡਾਂਸ ਕਲਾਸੀਕਲ ਅਤੇ ਫੋਕ, ਵਿਜ਼ੂਅਲ ਆਰਟ (2ਡੀ ਅਤੇ 3ਡੀ), ਇੰਡੀਜੀਨਸ ਟੋਆਇਸ ਐਂਡ ਗੇਮਜ਼, ਡਰਾਮਾ (ਸੋਲੋ ਐਕਟਿੰਗ) ਗਤੀਵਿਧੀਆਂ ਕਰਚਾਈਆਂ ਜਾਣੀਆਂ ਹਨ।
ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਨੇ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਇਹ ਮੁਕਾਬਲੇ ਮਿਤੀ 12 ਅਕਤੂਬਰ 2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਵਿਖੇ ਕਰਵਾਏ ਜਾਣਗੇ ਜਿਸਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਜਿਲ੍ਹਾ ਸਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਨੇ ਦੱਸਿਆ ਕਿ ਸਾਰੇ ਸਕੂਲਾਂ ਵਾਸਤੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਾਣ ਲਈ ਇੱਕ ਗੂਗਲ ਫਾਰਮ ਲ਼ਿੰਕ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਸਮੂਹ ਸਕੂਲ ਆਪਣੀਆਂ ਐਂਟਰੀਆਂ ਭੇਜ ਸਕਦੇ ਹਨ।