ਜਗਰਾਉਂ : ਘਰ ਦੇ ਬਾਹਰ ਚੱਲੀਆਂ ਗੋਲੀਆਂ, ਪੁਲਿਸ ਵਲੋਂ ਜਾਂਚ ਸ਼ੁਰੂ
ਦੀਪਕ ਜੈਨ, ਬਾਬੂਸ਼ਾਹੀ ਨੈਟਵਰਕ
ਜਗਰਾਉਂ 03 ਅਕਤੂਬਰ 2022- ਅੱਜ ਸੋਮਵਾਰ ਸਵੇਰੇ ਕਰਨੈਲ ਗੇਟ ਦੇ ਇਲਾਕੇ ਦੇ ਲੋਕ ਉਸ ਸਮੇਂ ਦਹਿਸ਼ਤ ਵਿੱਚ ਆ ਗਏ ਜਦੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਕਿਸੇ ਨੇ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਜਲਦੀ ਹੀ ਮੌਕੇ ਤੇ ਪਹੁੰਚ ਗਈ। ਸੂਤਰਾਂ ਮੁਤਾਬਕ ਇਹ ਕਿਸੇ ਗੈਂਗਵਾਰ ਦਾ ਸ਼ੱਕ ਲਗ ਰਿਹਾ ਹੈ।
ਕਰਨੈਲ ਗੇਟ ਦੇ ਰਹਿਣ ਵਾਲੇ ਜਸਵੰਤ ਸਿੰਘ ਸੋਨੂੰ ਨੇ ਪੱਤਰਕਾਰ ਨੂੰ ਦੱਸਿਆ ਕੀ ਉਹ ਆਪਣੇ ਘਰ ਅੱਜ ਸਵੇਰੇ ਉਠ ਕੇ ਬੁਰਸ਼ ਵਗੈਰਾ ਕਰ ਰਿਹਾ ਸੀ ਤਾਂ ਅਚਾਨਕ ਬਾਹਰ ਜਾ ਕੇ ਦੇਖਿਆ 8-10 ਦੇ ਕਰੀਬ ਉਸਦੇ ਹੀ ਘਰ ਵੱਲ ਫਾਇਰਿੰਗ ਕਰ ਰਹੇ ਸਨ ਸੋਨੂੰ ਨੇ ਕਿਹਾ ਕਿ ਉਸ ਦੀ ਉਹਨਾਂ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ। ਉਸ ਨੇ ਦੋਸ਼ੀਆਂ ਦੇ ਨਾਮ ਦੱਸਦੇ ਹੋਏ ਦੱਸਿਆ ਕਿ ਕਾਉਂਕੇ ਪਿੰਡ ਦਾ ਗੋਲੂ ਆਪਣੇ ਸਾਥੀਆਂ ਨਾਲ ਆਇਆ ਅਤੇ ਉਸ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਮੌਕੇ ਤੇ ਹੀ ਪਹੁੰਚ ਗਈ ਜਿਸ ਤੇ ਆਏ ਹੋਏ ਦੋਸ਼ੀ ਅਪਨਾ 1 ਬੁਲਟ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਥਾਣਾ ਸਿਟੀ ਦੇ ਐਸ۔ ਐਚ۔ ਓ۔ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਸ ਬਾਬਤ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਭਾਲ ਕੇ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।