ਕਿਸਾਨਾਂ ਵਲੋਂ ਰੇਲ ਆਵਾਜਾਈ ਰੋਕੀ, ਲਖੀਮਪੁਰ ਹਾਦਸੇ 'ਚ ਇਨਸਾਫ ਦੀ ਮੰਗ ਕੀਤੀ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, ਕਿਸਾਨ ਮਜ਼ਦੂਰ ਯੂਨਿਯਨ ਪੰਜਾਬ ਵਲੋਂ ਅੱਜ 3 ਅਕਤੂਬਰ ਨੂੰ ਲਖੀਮਪੁਰ ਖੀਰੀ ਘਟਨਾ ਦਾ ਇਕ ਸਾਲ ਪੂਰਾ ਹੋਣ 'ਤੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲ ਆਵਾਜਾਈ ਰੋਕੀ ਗਈ ਹੈ।
ਅੰਮ੍ਰਿਤਸਰ ਵਿਖੇ ਕਿਸਾਨਾਂ ਵਲੋਂ ਰੇਲ ਆਵਾਜਾਈ ਰੋਕੀ ਗਈ। ਯੂਪੀ ਦੇ ਲਖਮੀਪੁਰ ਖੀਰੀ ਵਿਖੇ ਕਿਸਾਨਾਂ ਨਾਲ ਹੋਈ ਘਟਨਾ ਵਿਚ ਕਿਸਾਨਾਂ ਨੂੰ ਇਨਸਾਫ ਦਿਵਾਉਣ ਅਤੇ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।