4 ਜਰੂਰਤ ਮੰਦ ਲੜਕੀਆਂ ਦੇ ਅਨੰਦਕਾਰਜ ਮੌਕੇ ਸੀਨੀਅਰ ਆਗੂ ਹਾਜੀ ਅਨਵਰ ਅਹਿਮਦ ਬਿੱਟੂ ਚੌਹਾਨ ਨੇ ਲਗਵਾਈ ਹਾਜ਼ਰੀ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 03 ਅਕਤੂਬਰ 2022: ਜ਼ਿਲ੍ਹਾ ਮਾਲੇਰਕੋਟਲਾ ਦੇ ਇਤਿਹਾਸਕ ਪਿੰਡ ਨਾਰੀਕੇ ਦੇ ਗੁਰਦੁਆਰਾ ਪਿੱਪਲੀ ਸਾਹਿਬ ਵਿਖ਼ੇ ਗੁਰੂਦੁਆਰਾ ਸਾਹਿਬ ਦੇ ਪ੍ਧਾਨ ਸਰਦਾਰ ਜਸਵੀਰ ਸਿੰਘ ਅਤੇ ਸਮੁਹ ਗੁਰੂਦੁਆਰਾ ਕਮੇਟੀ ਵੱਲੋੰ 4 ਗ਼ਰੀਬ ਲੜਕੀਆਂ ਦੇ ਅਨੰਦਕਾਰਜ ਕਰਵਾਏ ਗਏ। ਇਸ ਮੌਕੇ ਸਮਾਜ ਸੇਵੀ ਅਤੇ ਸੀਨੀਅਰ ਆਗੂ ਹਾਜੀ ਅਨਵਰ ਅਹਿਮਦ ਬਿੱਟੂ ਚੌਹਾਨ ਦੇ ਨਾਲ ਅਬਦੁਲ ਰਜ਼ਾਕ, ਮੁਹੰਮਦ ਮੁਨੀਰ, ਮੁਹੰਮਦ ਇਕਰਾਮ (ਭੂਰਾ), ਮੁਹੰਮਦ ਸਲੀਮ ਮੰਤਰੀ, ਮੁਹੰਮਦ ਸ਼ਬੀਰ ਬੋੰਬੇ, ਮੁਹੰਮਦ ਅਰਸ਼ਦ, ਮੁਹੰਮਦ ਨਦੀਮ ਸਰੋਦ ਰੋਡ, ਮਕਸੂਦਉਲ਼ਹੱਕ , ਮੁਹੰਮਦ ਆਮਿਰ,ਮੁਹੰਮਦ ਸੋਨੀ ਸਰੋਦ ਰੋਡ ਅਤੇ ਹੋਰ ਪਤਵੰਤਿਆਂ ਨੇ ਹਾਜ਼ਰੀ ਲਗਵਾਈ, ਜਿੱਥੇ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਇਸ ਸਮਾਜ ਸੇਵੀ ਕਾਰਜ ਲਈ ਪ੍ਰਬੰਧਕ ਕਮੇਟੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜ਼ਰੂਰਤਮੰਦ ਬੱਚਿਆਂ ਦੀ ਸ਼ਾਦੀ ਕਰਨਾ ਬਹੁਤ ਵੱਡਾ ਸਮਾਜ ਸੇਵੀ ਕਾਰਜ ਹੈ । ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸਮਾਜ ਸੇਵੀ ਹਾਜੀ ਅਨਵਰ ਅਹਿਮਦ ਬਿੱਟੂ ਚੌਹਾਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਲਗਵਾਈ ਹਾਜ਼ਰੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ ।