← ਪਿਛੇ ਪਰਤੋ
ਇੰਜ ਮਨਜੀਤ ਸਿੰਘ ਪਾਵਰਕੌਮ ਦੇ ਮੁੱਖ ਇੰਜੀਨੀਅਰ ਟੈਕਨੀਕਲ ਆਡਿਟ ਤੇ ਇੰਸਪੈਕਸ਼ਨ ਵਜੋਂ ਨਿਯੁਕਤ ਪਟਿਆਲਾ 03 ਅਕਤੂਬਰ 2022: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਦਫਤਰੀ ਹੁਕਮ ਜਾਰੀ ਕਰਕੇ ਇੰਜ ਮਨਜੀਤ ਸਿੰਘ ਉਪ ਮੁੱਖ ਇੰਜੀਨੀਅਰ ਸੇਲਜ 1 ਨੂੰ ਤਰੱਕੀ ਦੇ ਕੇ ਮੁੱਖ ਇੰਜੀਨੀਅਰ ਟੈਕਨੀਕਲ ਆਡਿਟ ਤੇ ਇੰਸਪੈਕਸ਼ਨ ਨਿਯੁਕਤ ਕੀਤਾ ਹੈ।ਇੰਜ ਮਨਜੀਤ ਸਿੰਘ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਇੰਜੀਨੀਅਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਹੈ, ਇਸ ਮੌਕੇ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੰਜੀਨੀਅਰਾਂ ਤੇ ਸ਼ੰਭ ਚਿੰਤਕਾਂ ਵੱਲੋਂ ਉਹਨਾਂ ਨੂੰ ਬੁੱਕੇ ਭੇਂਟ ਕਰਕੇ ਵਧਾਈਆਂ ਤੇ ਸ਼ੁੰਭ ਕਾਮਨਾਵਾਂ ਦਿੱਤੀਆਂ।
Total Responses : 108