ਕਿਸਾਨ ਜਥੇਬੰਦੀਆਂ ਵੱਲੋਂ ਲਖਮੀਰਪੁਰ ਖੀਰੀ ਕਾਂਡ ਦੇ ਇਨਸਾਫ਼ ਲਈ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ
ਦਲਜੀਤ ਕੌਰ ਭਵਾਨੀਗੜ੍ਹ
ਪਟਿਆਲਾ, 03 ਅਕਤੂਬਰ, 2022: ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵੱਲੋਂ ਲਖਮੀਰਪੁੱਰ ਖੀਰੀ ਕਾਂਡ ਦੀ ਵਰ੍ਹੇ ਗੰਢ ਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਕਿਸਾਨ ਆਗੂਆਂ ਵਲੋਂ ਲਖਮੀਰਪੂਰ ਖੀਰੀ ਵਿਖੇ ਕਿਸਾਨਾਂ ਦੇ ਕੀਤੇ ਕਤਲਾਂ ਲਈ ਉਕਸਾਏ ਜਾਣ ਵਾਲੇ ਕੇਂਦਰੀ ਗ੍ਰਿਹ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਕੈਬਨਿਟ ਵਿਚੋਂ ਬਾਹਰ ਕੱਢ ਕੇ, ਗ੍ਰਿਫਤਾਰ ਕਰਨ ਅਤੇ ਬਣਦੀ ਸਜਾ ਦੇਣ ਅਤੇ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਸਦੇ ਨਾਲ ਹੀ ਪੰਜਾਬ ਦੇ ਪਾਣੀਆਂ ਦੇ ਮਸਲਿਆਂ ਨੂੰ ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਅਨੁਸਾਰ ਹੱਲ ਕੀਤੇ ਜਾਣ, ਗੰਨੇ ਦੇ ਰਹਿੰਦੇ ਬਕਾਏ ਤੇ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕੀਤੇ ਜਾਣ, ਪਰਾਲੀ ਦੇ ਸੰਭਾਲਣ ਲਈ ਪ੍ਰਤੀ ਕੁਇੰਟਲ 200 ਰੁਪਏ ਯਾਂ 6000 ਰੁਪਏ ਪ੍ਰਤੀ ਏਕੜ ਦਾ ਬੋਨਸ ਦਿੱਤਾ ਜਾਵੇ। ਲੰਪੀਂ ਸਕਿਨ ਬਿਮਾਰੀ ਨਾਲ ਮਰੀਆਂ ਗਾਵਾਂ ਅਤੇ ਮੀਂਹ ਤੇ ਗੜਿਆਂ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੇ ਮੁਆਵਜੇ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਸਿੰਘ ਮਟੋਰਡਾ, ਦਵਿੰਦਰ ਸਿੰਘ ਪੂਨੀਆ, ਗੁਰਮੇਲ ਸਿੰਘ ਢਕਰਬਾ, ਜਗਮੇਲ ਸਿੰਘ ਸੁੱਧੇਵਾਲ, ਜਸਵੀਰ ਸਿੰਘ ਫਤਿਹਪੁਰ, ਸੁਰਿੰਦਰ ਸਿੰਘ ਖਾਲਸਾ, ਕੁਲਵੀਰ ਸਿੰਘ ਟੋਡਰਪੁਰ, ਗੁਰਮੀਤ ਸਿੰਘ ਦਿੱਤੂਪੁਰ, ਹਰਬੰਸ ਦਦਹੇੜਾ, ਧਰਮਪਾਲ ਸੀਲ, ਗੁਰਮੀਤ ਛੱਜੂਭੱਟ, ਬ੍ਰਿਜ ਲਾਲ, ਬਲਵਿੰਦਰ ਸੇਖੋਂ, ਗੁਰਜੰਟ ਸਿੰਘ, ਜਸਵੀਰ ਰਾਜੂਖੇੜੀ, ਗੁਰਮੇਲ ਸਿੰਘ ਭੇਡਪੁਰਾ, ਰਣਜੀਤ ਆਕੜ, ਰਵਿੰਦਰ ਆਕੜੀ, ਗੁਰਮੇਲ ਸਿੰਘ ਗੋਸਲਕਲਾਂ ਨੇ ਸੰਬੋਧਨ ਕੀਤਾ।