ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਸਿਵਿਲ ਕੌਰਟ ਕੀਤਾ ਪੇਸ਼
10 ਤਰੀਕ ਤੱਕ ਅੱਠ ਦਿਨ ਦਾ ਸ੍ਰੀ ਹਰਗੋਬਿੰਦਪੁਰ ਥਾਣਾ ਨੂੰ ਮਿਲਿਆ ਰਿਮਾਂਡ
ਰੋਹਿਤ ਗੁਪਤਾ
ਗੁਰਦਾਸਪੁਰ 03 ਅਕਤੂਬਰ 2022: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਸਿਵਿਲ ਕੌਰਟ ਵਿੱਚ ਟਰਾਂਜਿਟ ਰਿਮਾਂਡ ਤੇ ਪੁਲਿਸ ਜਿਲਾ ਬਟਾਲਾ ਅਧੀਨ ਪੈਂਦੇ ਥਾਣਾ ਸ੍ਰੀ ਹਰਗੋਬਿੰਦਪੁਰ ਪੁਲਿਸ ਨੇ ਸ੍ਰੀ ਹਰਗੋਬਿੰਦਪੁਰ ਸਖਤ ਸੁਰਖਿਆ ਪ੍ਰਬੰਧਾਂ ਹੇਠ ਜੱਗੂ ਨੂੰ ਸਿਵਿਲ ਕੌਰਟ ਬਟਾਲਾ ਵਿੱਚ ਪੇਸ਼ ਕੀਤਾ.।ਮਾਨਯੋਗ ਕੌਰਟ ਵਲੋਂ ਸ੍ਰੀ ਹਰਗੋਬਿੰਦਪੁਰ ਪੁਲਿਸ ਨੂੰ ਜੱਗੂ ਭਗਵਾਨਪੁਰੀਆ 10 ਅਕਤੂਬਰ ਤਕ ਅੱਠ ਦਿਨ ਦਾ ਰਿਮਾਂਡ ਦਿੱਤਾ ਗਿਆ। ਜੱਗੂ ਦੀ ਅਗਲੀ ਪੇਸ਼ੀ ਤੇ ਹੁਣ 10 ਅਕਤੂਬਰ ਨੂੰ ਉਸਨੂੰ ਸਿਵਿਲ ਕੌਰਟ ਬਟਾਲਾ ਵਿਖੇ ਪੇਸ਼ ਕੀਤਾ ਜਾਵੇਗਾ।
ਵੀ ਓ....ਜੱਗੂ ਦੇ ਵਕੀਲ ਐਚ ਐਸ ਜੰਜੂਆ ਨੇ ਦੱਸਿਆ ਕਿ 79 / 22 307 ਐਫ ਆਰ ਆਈ ਸ਼ਿਕਾਇਤ ਕਰਤਾ ਨਵਦੀਪ ਸਿੰਘ ਪੰਨੂ ਪ੍ਰਧਾਨ ਨਗਰ ਕੌਂਸਿਲ ਸ੍ਰੀ ਹਰਗੋਬਿੰਦਪੁਰ ਕੇਸ ਵਿਚ ਸ੍ਰੀ ਹਰਗੋਬਿੰਦਪੁਰ ਪੁਲਿਸ ਨੇ ਜੱਗੂ ਨੂੰ ਸਿਵਿਲ ਕੌਰਟ ਬਟਾਲਾ ਵਿਖੇ ਟਰਾਂਜਿਟ ਰਿਮਾਂਡ ਤੇ ਪੇਸ਼ ਕੀਤਾ ਹੈ। ਮਾਨਯੋਗ ਬਟਾਲਾ ਕੌਰਟ ਨੇ ਸ੍ਰੀ ਹਰਗੋਬਿੰਦਪੁਰ ਪੁਲਿਸ ਕੋਲ ਜੱਗੂ ਨੂੰ 10 ਅਕਤੂਬਰ ਤਕ ਅੱਠ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ।ਹੁਣ ਜੱਗੂ ਨੂੰ 10 ਅਕਤੂਬਰ ਨੂੰ ਬਟਾਲਾ ਕੌਰਟ ਵਿੱਚ ਦੁਬਾਰਾ ਪੇਸ਼ ਕੀਤਾ ਜਾਵੇਗਾ ।
ਬਾਈਟ...ਐਚ ਐਸ ਜੰਜੂਆ ( ਵਕੀਲ ਜੱਗੂ )
ਵੀ ਓ....ਉਧਰ ਦੂਸਰੇ ਪਾਸੇ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਿਲ ਦੇ ਪ੍ਰਧਾਨ ਨਵਦੀਪ ਪੰਨੂ ਦਾ ਕਹਿਣਾ ਹੈ ਕਿ 5 ਜੂਨ 2022 ਦੀ ਦੇਰ ਸ਼ਾਮ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਿਸ ਨੂੰ ਲੈਕੇ ਸ੍ਰੀ ਹਰਗੋਬਿੰਦਪੁਰ ਥਾਣਾ ਦੀ ਪੁਲਿਸ ਨੇ 6 ਜੂਨ 2022 ਨੂੰ 307 ਦਾ ਕੇਸ ਦਰਜ ਕਰਦੇ ਹੋਏ ਤਫਤੀਸ਼ ਸ਼ੁਰੂ ਕੀਤੀ ਸੀ।