ਅਮਰੀਕਾ : ਪੰਜਾਬ ਪਰਿਵਾਰ ਦੇ 4 ਜੀਅ ਅਗਵਾ, ਪਰਿਵਾਰ ਦਾ ਟਰੱਕ ਸੜੀ ਹਾਲਤ ’ਚ ਮਿਲਿਆ
ਕੈਲੀਫੋਰਨੀਆ, 5 ਅਕਤੂਬਰ, 2022: ਇਥੇ ਪੰਜਾਬੀ ਪਰਿਵਾਰ ਦੇ 4 ਜੀਆਂ ਨੂੰ ਅਗਵਾ ਕਰ ਲਿਆ ਗਿਆ ਤੇ ਪਰਿਵਾਰ ਨਾਲ ਸਬੰਧਤ ਟਰੱਕ ਸੜੀ ਹੋਈ ਹਾਲਤ ਵਿਚ ਮਿਲਿਆ ਹੈ। ਇਹ ਟਰੰਕ ਮਰਸੈਡ ਕਾਉਂਟੀ ਦੇ ਬਾਹਰ ਦਿਹਾਤੀ ਇਲਾਕੇ ਵਿਚ ਮਿਲਿਆ ਹੈ।
ਇਸ ਤੋਂ ਪਹਿਲਾਂ ਮਰਸੈਡ ਕਾਉਂਟੀ ਦੇ ਸ਼ੈਫਿਰ ਦਫਤਰ ਨੇ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਉਹਨਾਂ ਦਾ 8 ਮਹੀਨੇ ਦਾ ਬੱਚਾ ਅਰੂਹੀ ਧੇਰੀ ਤੇ 39 ਸਾਲਾ ਅਮਨਦੀਪ ਸਿੰਘ ਨੂੰ ਅਗਵਾ ਕੀਤਾ ਗਿਆ ਹੈ। ਕੈਲੀਫੋਰਨੀਆਂ ਦੇ ਫਾਇਰਅਫਸਰਾਂ ਨੂੰ ਅਮਨਦੀਪ ਦਾ ਟਰੱਕ ਦਿਹਾਤੀ ਇਲਾਕੇ ਵਿਚ ਅੱਗ ਲੱਗੀ ਹਾਲਤ ਵਿਚ ਮਿਲਿਆ। ਸ਼ੱਕੀ ਅਗਵਾਕਾਰ ਵੱਲੋਂ ਸਬੂਤ ਮਿਟਾਉਣ ਲਈ ਅਜਿਹਾ ਕੀਤਾ ਗਿਆ ਜਾਪਦਾਹੈ। ਸ਼ੱਕੀ ਵਿਅਕਤੀ ਨੇ ਗ੍ਰੇਅ ਸਵੈਟਸ਼ਰਟ ਪਾਈ ਤੇ ਕਾਲੀਆਂ ਬਾਹਾਂ ਹਨ ਤੇ ਕਾਲਾ ਹੁੱਡ ਹੈ।ਉਸਨੇ ਨੀਲਾ ਸਰਜੀਕਲ ਮਾਸਕ, ਗੂੜੇ ਰੰਗ ਦੀ ਪੈਂਟ ਤੇ ਗੂੜੇ ਰੰਗ ਦੇ ਬੂਟ ਤੇ ਜੁਰਾਬਾਂ ਪਾਈਆਂ ਹਨ। ਪੁਲਿਸ ਨੇ ਸ਼ੱਕੀ ਨੂੰ ਹਥਿਆਰਾਂ ਨਾਲ ਲੈਸ ਤੇ ਖਤਰਨਾਕ ਕਰਾਰ ਦਿੱਤਾ ਹੈ।
ਹੋਰ ਵੇਰਵੇ ਪੜ੍ਹੋ, ਲਿੰਕ ਕਲਿੱਕ ਕਰੋ :