ਉਤਰਾਖੰਡ ਦੇ ਗੜਵਾਲ 'ਚ ਵੱਡਾ ਹਾਦਸਾ, ਬਰਾਤੀਆਂ ਦੀ ਬੱਸ ਖੱਡ 'ਚ ਡਿੱਗਣ ਨਾਲ 25 ਦੀ ਮੌਤ
ਬਾਬੂਸ਼ਾਹੀ ਨੈਟਵਰਕ
ਗਡ਼ਵਾਲ, ਉਤਰਾਖੰਡ ਦੇ ਗੜਵਾਲ ਜ਼ਿਲ੍ਹੇ 'ਚ ਬਰਾਤੀਆਂ ਨਾਲ ਭਰੀ ਬੱਸ ਮੰਗਲਵਾਰ ਰਾਤ 500 ਮੀਟਰ ਡੂੰਗੀ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ 25 ਬਰਾਤੀਆਂ ਦੀ ਮੌਤ ਹੋ ਗਈ। ਬੱਸ ਡਰਾਇਵਰ ਵਲੋਂ ਬੱਸ ਦਾ ਸੰਤੁਲਨ ਗਵਾ ਲੈਣ ਕਾਰਨ ਇਹ ਹਾਦਸਾ ਹੋਇਆ ਹੈ। ਬੱਸ ਵਿਚ 50 ਬਰਾਤੀ ਸਵਾਰ ਸਨ। ਬੱਸ ਬਰਾਤੀਆਂ ਨੂੰ ਲੈ ਕੇ ਹਰਿਦੁਆਰ ਦੇ ਲਾਲਢਾਂਗ ਤੋਂ ਕਾੜਾਵਾਲ ਜਾ ਰਹੀ ਸੀ। ਸਿਮਡ਼ੀ ਪਿੰਡ ਦੇ ਕੋਲ ਇਹ ਹਾਦਸਾ ਹੋ ਗਿਆ।