ਮਸੀਹ ਕੌਮ ਨੂੰ ਗੁਮਰਾਹ ਕਰਨ ਵਾਲੇ ਨੂੰ ਮਸੀਹੀ ਆਗੂ ਆਪਣੀ ਕੌਮ ਕੋਲੋਂ ਮੰਗਣ ਮੁਆਫੀ- ਰਿੰਕੂ, ਰੰਧਾਵਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 5 ਅਕਤੂਬਰ 2022- ਪਿੰਡ ਨਬੀਪੁਰ ਵਿਖੇ ਮਸੀਹ ਭਾਈਚਾਰੇ ਦੇ ਆਗੂ ਰਿੰਕੂ ਮਸੀਹ ਦੀ ਆਗਵਾਈ ਹੇਠ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਮਸੀਹ ਭਾਈਚਾਰੇ ਦੇ ਵੱਖ ਵੱਖ ਪਿੰਡਾਂ ਵਿਚੋਂ ਆਏ ਨੌਜਵਾਨਾਂ ਨੇ ਸਿਰਕਤ ਕੀਤੀ।ਜਿਸ ਮੁੱਖ ਮਹਿਮਾਨ ਵੱਜੋਂ ਮਿਸ਼ਨ ਏ ਮਸੀਹ ਏਕਤਾ ਕਮੇਟੀ ਦੇ ਪੰਜਾਬ ਪ੍ਰਧਾਨ ਐਸ ਐਮ ਰੰਧਾਵਾ ਨੇ ਭਾਗ ਲਿਆ।ਉਹਨਾਂ ਦੇ ਨਾਲ ਜਰਨਲ ਸਕੱਤਰ ਸੋਨੂੰ ਰਾਮਨਗਰ , ਸੋਨੀ ਮਸੀਹ ਬੱਬੇਹਾਲੀ,ਪਾ ਰੋਕਸਨ , ਸਟੀਫਨ ਮਸੀਹ ਤੇਜਾ, ਪੀਟਰ ਮਸੀਹ ਰੰਧਾਵਾ ਸੇਖਾ, ਪ੍ਰਧਾਨ ਵਿਕਟਰ ਮਸੀਹ ਸੇਖਾ ,ਪੱਤਰਕਾਰ ਰਾਜਨ ਮਸੀਹ ਰੰਧਾਵਾ ਸੇਖਾ, ਪਾ ਲਾਡਾ ਮਸੀਹ, ਮੁੱਖਤਾਰ ਮਸੀਹ ਬੱਬੇਹਾਲੀ, ਬੁਲਾਰੇ ਵੱਲੋਂ ਪੁਹੰਚੇ, ਅਤੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।
ਰੰਧਾਵਾ ਨੇ ਕਿਹਾ ਕਿ ਜੋ ਪਿਛਲੇ ਦਿਨੀਂ ਪੰਜਾਬ ਵਿੱਚ ਮਸੀਹ ਕੌਮ ਦੇ ਨਾਲ ਹੋਈਆ ਬਹੁਤ ਹੀ ਸਰਮ ਸਾਰ ਕਰਨ ਵਾਲੀ ਗੱਲ ਹੈ।ਉਹਨਾਂ ਕਿਹਾ ਕਿ ਬਹੁਤ ਹੀ ਦੁੱਖ ਨਾਲ ਬੋਲਣ ਤੇ ਮਜਬੂਰ ਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਹਨ, ਜੋ ਕਿ ਚਿੰਤਾਜਨਕ ਵਿਸ਼ਾ ਹੈ। ਇਹ ਸਾਰੀਆਂ ਘਟਨਾਵਾਂ ਨੂੰ ਮੱਦੇਨਜਰ ਰੱਖਦਿਆਂ ਹੋਇਆਂ, ਕੁਝ ਆਗੂਆਂ ਵੱਲੋਂ ਬਿਨਾਂ ਮਸੀਹ ਆਗੂਆਂ ਦੀ ਸਲਾਹ ਲੈਣ ਤੋਂ ਆਪਣੀ ਮਰਜ਼ੀ ਦੇ ਨਾਲ 27 ਤਰੀਖ ਦੀ, ਪੰਜਾਬ ਬੰਦ ਦੀ ਕਾਲ ਲਾਈ ਗਈ ਅਤੇ ਬਾਅਦ ਵਿੱਚ ਕੌਮ ਨੂੰ ਗੁੰਮਰਾਹ ਕਰ ਕੇ ਉਹਨਾਂ ਨੂੰ ਇਮੋਸਨਲ ਕਰ ਕੇ, ਉਹਨਾਂ ਦੀਆਂ ਭਾਵਨਾਵਾਂ ਦਾ ਕਤਲ ਕਰ, ਯੂ ਟਰਨ ਮਰਨ ਦਾ ਕੰਮ ਕੀਤਾ ਗਿਆ, ਜੋ ਕਿ ਅਤੀ ਨਿੰਦਾ ਯੋਗ ਕਾਰਵਾਈ ਹੈ।ਜਿਸ ਵਜਾ ਨਾਲ ਮਸੀਹ ਕੌਮ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕ੍ਰਿਸਚੀਅਨ ਯੂਥ ਨੇ ਕਿਹਾ ਕਿ ਇਹੋ ਜਿਹੇ ਅਖੌਤੀ ਆਗੂਆਂ ਨੂੰ ਮਸੀਹ ਕੌਮ ਕੋਲੋ ਮੁਆਫੀ ਮੰਗਣੀ ਚਾਹੀਦੀ ਹੈ।