ਜਗਦੀਸ਼ ਥਿੰਦ,ਬਾਬੂਸ਼ਾਹੀ ਨੈਟਵਰਕ
ਫਾਜ਼ਿਲਕਾ 5 ਅਕਤੂਬਰ 2022
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਸੀ ਪੀ ਐੱਫ ਕਰਮਚਾਰੀ ਯੂਨੀਅਨ ਜ਼ਿਲਾ ਫਾਜ਼ਿਲਕਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਸੱਭਰਵਾਲ ਦੀ ਪ੍ਰਧਾਨਗੀ ਹੇਠ ਹੋਈ
ਇਸ ਮੀਟਿੰਗ ਵਿਚ ਜ਼ਿਲ੍ਹਾ ਸਰਪ੍ਰਸਤ ਧਰਮਿੰਦਰ ਗੁਪਤਾ ,ਸਵੀਕਾਰ ਗਾਂਧੀ ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਸਿੰਘ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਚੰਦ ਕੰਬੋਜ ਅਮਰਜੀਤ ਸਿੰਘ ਚਾਵਲਾ ਜ਼ਿਲਾਂ ਪ੍ਰਧਾਨ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ।
ਇਸ ਮੀਟਿੰਗ ਦੌਰਾਨ ਸਮੂਹ ਲੀਡਰਸ਼ਿਪ ਨੇ ਜ਼ਿਲ੍ਹਾ ਕਮੇਟੀ ਦਾ ਵਿਸਥਾਰ ਕੀਤਾ ਜਿਸ ਵਿਚ ਜ਼ਿਲਾ ਕੈਸ਼ੀਅਰ ਰਾਜ ਕੁਮਾਰ ਪੀ ਡਬਲਿਊ ਡੀ ਵਿਭਾਗ ਅਤੇ ਸੁਖਚੈਨ ਸਿੰਘ ਰੁਜ਼ਗਾਰ ਦਫ਼ਤਰ ਨੂੰ ਲਗਾਇਆ
ਜ਼ਿਲਾ ਪ੍ਰੈੱਸ ਸਕੱਤਰ ਇਨਕਲਾਬ ਗਿੱਲ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਅਧਿਆਪਕ ਅਤੇ ਰੋਹਿਤ ਸੇਤੀਆ ਦਫ਼ਤਰ ਲੋਕ ਸੰਪਰਕ ਵਿਭਾਗ ਫ਼ਾਜ਼ਿਲਕਾ
ਇਸ ਤੋਂ ਇਲਾਵਾ ਜ਼ਿਲ੍ਹੇ ਦੇ ਕਨਵੀਨਰ ਅਸ਼ੋਕ ਕੁਮਾਰ ਡੀਸੀ ਦਫ਼ਤਰ ,ਦਲਜੀਤ ਸਿੰਘ ਸੱਭਰਵਾਲ ਬਲਵਿੰਦਰ ਸਿੰਘ ਮਾਸਟਰ ਕੇਡਰ ਯੂਨੀਅਨ, ਪ੍ਰੇਮ ਚੰਦ ਬੀਐਡ ਫਰੰਟ , ਸੁਰਿੰਦਰਪਾਲ ਸਿੰਘ ਵਾਟਰ ਸਪਲਾਈ ਵਿਭਾਗ ਅਬੋਹਰ, ਸੁਨੀਲ ਕੁਮਾਰ ਐੱਸਡੀਐੱਮ ਆਫਿਸ ਜਲਾਲਾਬਾਦ
ਮਹਿਲਾ ਵਿੰਗ ਵਿਚ ਮਹਿਲਾ ਕਨਵੀਨਰ ਮੋਨਾ ਰਾਣੀ ਸਹਿਕਾਰੀ ਸੇਵਾਵਾਂ,ਬਲਵਿੰਦਰ ਕੌਰ ਡੀ ਸੀ ਦਫਤਰ,ਮੈਡਮ ਸਿਮਰਨ ਕੌਰ ਵਾਟਰ ਸਪਲਾਈ ਵਿਭਾਗ, ਸ਼ਿਵਾਨੀ ਪੀ ਡਬਲਿਊ ਡੀ ਨੇਹਾ ਵਰਮਾ ਪੀ ਡਬਲਿਊ ਡੀ ਫ਼ਾਜ਼ਿਲਕਾ ਨੂੰ ਲਗਾਇਆ ਗਿਆ ।
ਇਸ ਮੌਕੇ ਤੇ ਜਥੇਬੰਦੀ ਦੀ ਆਗੂਆਂ ਨੇ ਪੰਜਾਬ ਸਰਕਾਰ ਨੂੰ ਲਾਰੇ ਲਾਉਣ ਅਤੇ ਡੰਗ ਟਪਾਊ ਨੀਤੀ ਨੂੰ ਛੱਡ ਕੇ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਕਮੇਟੀਆਂ ਬਣਾ ਕੇ ਟਾਲ ਮਟੋਲ ਕਰਨ ਦੀ ਬਜਾਏ ਸਿੱਧਾ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕਰਨ ਦੇ ਲਈ ਆਖਿਆ ਜੇ ਸਰਕਾਰ ਇਹ ਲਾਰਾ ਲਾਊ ਨੀਤੀ ਜਾਂ ਕਮੇਟੀਆਂ ਬਣਾ ਕੇ ਮੰਗਾਂ ਲਟਕਾਉਣ ਦੀ ਨੀਤੀ ਤੋਂ ਬਾਜ਼ ਨਹੀਂ ਆਉਂਦੀ ਤਾਂ ਸਰਕਾਰ ਆਉਣ ਵਾਲੇ ਇਲੈਕਸ਼ਨਾਂ ਵਿਚ ਵੱਡੇ ਵਿਰੋਧ ਦੇ ਲਈ ਤਿਆਰੀ ਕਰਨੀ ਸ਼ੁਰੂ ਕਰ ਦੇਵੇ ਜ਼ਿਲ੍ਹਾ ਪ੍ਰਧਾਨ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਸਰਕਾਰ ਦਾ ਕੇਵਲ ਪੰਜਾਬ ਵਿਚ ਹੀ ਵਿਰੋਧ ਨਹੀਂ ਹੋਏਗਾ ਜਿੱਥੇ ਵੀ ਆਪ ਸਰਕਾਰ ਇਲੈਕਸ਼ਨ ਲੜ ਰਹੀ ਹੋਏਗੀ ਹਰੇਕ ਰਾਜ ਵਿਚ ਉਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਰਾਜ ਦੇ ਲੋਕਾਂ ਨੂੰ ਆਪ ਸਰਕਾਰ ਦੀ ਇਹ ਅਸਲੀਅਤ ਜੱਗ ਜ਼ਾਹਰ ਕੀਤੀ ਜਾਏਗੀ ਕਿ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਫ਼ਰਕ ਹੈ। ਜ਼ਿਲ੍ਹਾ ਪ੍ਰਧਾਨ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਲਦੀ ਹੀ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਰੱਖ ਕੇ ਸਰਕਾਰ ਵਿਰੁੱਧ ਵੱਡੇ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਏਗੀ
ਇਸ ਮੌਕੇ ਹਾਜ਼ਰੀਨ ਮੈਂਬਰ ਦੁਪਿੰਦਰ ਢਿੱਲੋਂ ,ਅਮਨ ਬਰਾੜ,ਨੀਰਜ ਕੁਮਾਰ, ਅਨਿਲ ਜਾਸੂਸਾਂ,ਸੁਨੀਲ ਗਾਂਧੀ, ਇੰਦਰਜੀਤ ਸਿੰਘ, ਵਰਿੰਦਰ ਸਿੰਘ, ਸੁਰਿੰਦਰ ਕੰਬੋਜ , ਪਰਮਿੰਦਰ ਸਿੰਘ ਰੰਧਾਵਾ, ਅਸ਼ੋਕ ਕੁਮਾਰ , ਰਾਜ ਕੁਮਾਰ,ਮਨਤਿੰਦਰ ਸਿੰਘ,ਸੁਖਚੈਨ ਸਿੰਘ, ਮੋਨੂੰ ਰਾਣੀ,ਬਲਵਿੰਦਰ ਸਿੰਘ ,ਰਮਨ ਸਿੰਘ ਇਕਵੰਨ ,ਗੌਰਵ ਮੋਹਨ ਲਾਲ,ਮਲਕੀਅਤ ਸਿੰਘ ,ਸੁਮਿਤ ਚੁੱਘ ,ਸੰਤੋਸ਼ ਸਿੰਘ ਆਦਿ ਹੋਰ ਵੀ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਸਾਥੀ ਹਾਜ਼ਰ ਸਨ