ਦੁਸ਼ਿਹਰੇ ਮੌਕੇ ਮਹਾਨ ਬਲਸ਼ਾਲੀ ਵਿਦਵਾਨ ਪੰਡਿਤ ਰਾਵਣ ਨੂੰ ਯਾਦ ਕਰਦਿਆਂ ਸ਼ਰਧਾਂਜਲੀ
ਜਗਤਾਰ ਸਿੰਘ
ਪਟਿਆਲਾ 5 ਅਕਤੂਬਰ 2022 - ਹਰ ਸਾਲ ਭਾਰਤ ਵਿੱਚ ਰਾਵਣ ਦੇ ਪੁਤਲੇ ਬਣਾਏ ਅਤੇ ਜਲਾਏ ਜਾਂਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਬੁਰਾਈ ਤੇ ਸਚਾਈ ਦੀ ਜਿੱਤ ਦੇ ਪ੍ਰਤੀਕ ਹਨ ਰਾਵਣ ਦੇ ਪੁਤਲੇ ਦਾ ਸੜਣਾ। ਪਰ ਸਚਾਈ ਅਤੇ ਬੁਰਾਈਆਂ ਬਾਰੇ ਵਿਚਾਰ ਸਾਂਝੇ ਨਹੀਂ ਕੀਤੇ ਜਾਂਦੇ। ਸੰਸਾਰ ਵਿੱਚ ਰਾਵਣ ਤੋਂ ਵਿਦਵਾਨ ਸਾਰੇ ਗ੍ਰੰਥਾਂ ਦੇ ਗਿਆਤਾ ਪੂਜਨੀਕ, ਧਰਮ ਕਰਮ ਸ਼ਕਤੀਆਂ ਤਾਕਤ ਚਮਤਕਾਰਾਂ ਵਿਚ ਸਰਵੋਤਮ ਮਹਾਨ ਪਰਾਕ੍ਰਮੀ ਸੈਨਿਕਾਂ ਦਾ ਬਾਦਸ਼ਾਹੇ ਨੂੰ ਵਿਦਵਾਨ ਗਿਆਨਵਾਨ ਪ੍ਰਚਾਰਕ ਅੱਜ ਵੀ ਆਪਣੇ ਤੋਂ ਸਰਵੋਤਮ ਸਨਮਾਨ ਦਿੰਦੇ ਹਨ।
ਜਦੋਂ ਸ੍ਰੀ ਰਾਮ ਚੰਦਰ ਜੀ ਅਯੋਧਿਆ ਵਿਖੇ ਵਾਪਸ ਆਏ ਤਾਂ ਮਾਤਾਵਾਂ ਗੁਰੂਆਂ ਭਰਾਵਾਂ ਨੇ ਸ੍ਰੀ ਰਾਮ ਚੰਦਰ ਜੀ ਦੀ ਸ਼ਕਤੀਆਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਮਹਾਨ ਸ਼ਕਤੀਆਂ ਸੈਨਿਕਾਂ ਚਮਤਕਾਰੀ ਰਾਕਸ਼ਸਾਂ ਦੇ ਮਾਲਕ ਨੂੰ ਸ਼੍ਰੀ ਰਾਮ ਜੀ ਨੇ ਮਾਰ ਗਿਰਾਇਆ ਤਾਂ ਸ਼੍ਰੀ ਰਾਮ ਚੰਦਰ ਜੀ ਨੇ ਹੱਥ ਜੋੜ ਕੇ ਕਿਹਾ ਕਿ ਮੈਂ ਰਾਵਣ ਨੂੰ ਨਹੀਂ ਮਾਰਿਆ ਪਰ ਉਸਦੀ ਮੈਂ ਮੈਂ ਨੇ ਉਸਨੂੰ ਮਰਵਾਇਆ ਹੈ। ਕਿਉਂਕਿ ਸ਼ਕਤੀਆਂ ਤਾਕਤ ਚਮਤਕਾਰਾਂ ਦੇ ਗਿਆਨ ਪ੍ਰਾਪਤ ਕਰਨ ਮਗਰੋਂ ਰਾਵਣ ਅੰਦਰ ਹੰਕਾਰ ਆਕੜ ਗੁੱਸਾ ਅਤੇ ਆਪਣੇ ਆਪ ਨੂੰ ਸਰਵੋਤਮ ਬਲਸ਼ਾਲੀ ਵਿਦਵਾਨ ਪੰਡਿਤ ਸਮਝਣ ਕਾਰਨ ਉਸਨੇ ਕਮਜ਼ੋਰਾਂ ਗਰੀਬਾਂ ਮਜ਼ਲੂਮਾਂ ਪਸ਼ੂ ਪੰਛੀਆਂ ਇਸਤਰੀਆਂ ਤੇ ਅਤਿਆਚਾਰ ਕੀਤੇ ਅਤੇ ਉਨ੍ਹਾਂ ਦੀਆਂ ਬਦਦੂਆਵਾ ਸ਼ਰਾਪ ਪ੍ਰਾਪਤ ਕੀਤੇ ਅਤੇ ਜ਼ਿੰਦਗੀ ਵਿੱਚ ਪ੍ਰਮਾਤਮਾ ਕੁਦਰਤ ਹਰੇਕ ਇਨਸਾਨ ਪਸ਼ੂ ਪੰਛੀਆਂ ਰਾਜੇ ਮਹਾਰਾਜਿਆਂ ਮੰਤਰੀਆਂ ਸੰਤਰੀਆਂ ਨੂੰ ਕੁਝ ਸਮੇਂ ਲਈ ਸ਼ਕਤੀਆਂ ਤਾਕਤ ਗਿਆਨ ਔਹਦੇ ਸਾਥੀ ਸਲਾਹਾਕਾਰ ਮਦਦਗਾਰ ਦਿੰਦੀ ਹੈ ਅਤੇ ਜੇਕਰ ਉਹ ਇਸ ਸਮੇਂ ਦੌਰਾਨ ਮਾਨਵਤਾ ਵਾਤਾਵਰਨ ਪਸ਼ੂ ਪੰਛੀਆਂ ਮਜ਼ਲੂਮਾਂ ਕਮਜ਼ੋਰਾਂ ਅਗਿਆਨੀਆਂ ਭਟਕਦੇ ਲੋਕਾਂ ਬੱਚਿਆਂ ਨੋਜਵਾਨਾਂ ਦੇ ਭਲੇ ਸੁਰੱਖਿਆ ਬਚਾਉ ਸਨਮਾਨ ਉੱਨਤੀ ਖੁਸ਼ਹਾਲੀ ਲਈ ਯਤਨ ਕਰਦੇ ਹਨ ਤਾਂ ਮਿਲੀਆਂ ਦੂਆਵਾਂ ਅਸ਼ੀਰਵਾਦ ਧੰਨਵਾਦ ਜ਼ਿੰਦਗੀ ਵਿੱਚ ਖੁਸ਼ੀਆਂ ਇੱਜ਼ਤ ਸਨਮਾਨ ਸਿਹਤ ਤਦੰਰੁਸਤੀ ਅਮਨ ਸ਼ਾਂਤੀ ਪ੍ਰੇਮ ਸਹਿਣਸ਼ੀਲਤਾ ਨਿਮਰਤਾ ਭਰਦੇ ਹਨ ਅਤੇ ਇਨਸਾਨ ਸਾਰੀ ਉਮਰ ਅਨੰਦ ਸਤੁੰਸ਼ਟੀ ਸੁੱਖਾਂ ਪ੍ਰੇਮ ਦੀ ਮਸਤੀ ਵਿਚ ਰਹਿੰਦਾ ਪਰ ਬਦਦੂਆਵਾ ਸ਼ਰਾਪ ਆਕੜ ਹੰਕਾਰ ਅਤਿਆਚਾਰ ਬੇਇਮਾਨੀ ਹੇਰਾਫੇਰੀ ਲੁਟਮਾਰ ਵਿਚ ਫਸਕੇ ਉਹ ਧੰਨ ਦੌਲਤ ਸ਼ੋਹਰਤ ਦਿਖਾਵੇਂ ਤਾਂ ਪ੍ਰਾਪਤ ਕਰਦੇ ਹਨ ਪਰ ਆਪਣੇ ਲਈ ਦੁਸ਼ਮਣ ਬਦਲਾ ਲੈਣ ਵਾਲੇ ਅਤੇ ਬਦਦੂਆਵਾਂ ਦੇਣ ਵਾਲੇ ਵੀ ਪੈਂਦਾ ਕਰਦੇ ਹਨ ਅਤੇ ਬਦਦੂਆਵਾਂ ਇਨਸਾਨ ਨੂੰ ਤਬਾਹੀ ਬਰਬਾਦੀ ਬਿਮਾਰੀਆਂ ਬੇਚੈਨੀ ਦੁੱਖ ਤਕਲੀਫਾਂ ਮੁਸੀਬਤਾਂ ਵਲ ਲੈਕੇ ਜਾਂਦੇ ਹਨ।
ਸੰਸਾਰ ਵਿੱਚ ਵੱਧ ਤੋਂ ਵੱਧ ਲੋਕ ਦੂਸਰਿਆਂ ਦੇ ਅਹਿਸਾਨਾਂ ਪ੍ਰੳਪਕਾਰਾਂ ਮਦਦ ਸਹਿਯੋਗ ਸਨਮਾਨ ਦੇਣ ਦੇ ਸੈਂਕੜੇ ਗੁਣਾਂ ਨੂੰ ਭੁਲਾ ਦਿੰਦੇ ਹਨ ਪਰ ਇੱਕ ਦੇ ਗਲਤੀਆਂ ਲਾਪਰਵਾਹੀਆਂ ਆਕੜ ਨਫ਼ਰਤਾਂ ਹੰਕਾਰ ਦਿਖਾਵੇਂ ਸ਼ੋਹਰਤਾਂ ਸਨਮਾਨ ਵਡਿਆਈਆਂ ਲਈ ਕੀਤੇ ਅਤਿਆਚਾਰਾਂ ਨੂੰ ਹਮੇਸ਼ਾ ਯਾਦ ਰੱਖਦੇ ਹਨ ਅਤੇ ਉਸਦੀ ਸਜ਼ਾ ਜ਼ਰੂਰ ਦਿੰਦੇ ਹਨ। ਰਾਵਣ ਦੀ ਇੱਕੋ ਇੱਕ ਗ਼ਲਤੀ ਨੂੰ ਤਾਂ ਯਾਦ ਕੀਤਾ ਜਾਂਦਾ ਹੈ ਦਸਿਆ ਅਤੇ ਦੋਹਰਾਇਆ ਜਾਂਦਾ ਪਰ ਗੁਣਾਂ ਚੰਗਿਆਈਆਂ ਨੂੰ ਯਾਦ ਨਹੀਂ ਕੀਤਾ ਜਾਂਦਾ। ਅੱਜ ਵੀ ਬੱਚੇ ਨੋਜਵਾਨ ਨਾਗਰਿਕ ਆਪਣੇ ਪਰਿਵਾਰਕ ਮੈਂਬਰਾਂ ਸਾਥੀਆਂ ਕੁਦਰਤ ਸਮਾਜ ਸਰਕਾਰਾਂ ਦੇ ਭਲਾਈ ਮਦਦ ਸਹਿਯੋਗ ਸਨਮਾਨ ਨੂੰ ਭੁਲਾਕੇ ਕੇਵਲ ਗਲਤੀਆਂ ਨਿਯਮਾਂ ਕਾਨੂੰਨਾਂ ਅਸੂਲਾਂ ਨੂੰ ਤੋੜਣ ਵਾਲਿਆਂ ਨੂੰ ਸਜ਼ਾ ਦੇਣ ਲਈ ਤਿਆਰ ਰਹਿੰਦੇ ਹਨ।
ਚੰਗੇ ਸੰਸਕਾਰਾਂ ਮਰਿਆਦਾਵਾਂ ਸਹਿਣਸ਼ੀਲਤਾ ਨਿਮਰਤਾ ਪ੍ਰੇਮ ਹਮਦਰਦੀ ਸਬਰ ਸ਼ਾਂਤੀ ਮਿੱਤਰਤਾ ਇਨਸਾਨੀਅਤ ਨਾਲ ਭਰੇ ਇਨਸਾਨ ਆਪਣਿਆਂ ਅਤੇ ਦੂਸਰਿਆਂ ਦੇ ਗੁਣ ਚੰਗਿਆਈਆਂ ਵੰਡਿਆਈਆ ਸੰਕਟ ਆਫ਼ਤ ਸਮੇਂ ਮਦਦ ਸਹਿਯੋਗ ਸਨਮਾਨ ਸਹਾਰੇ ਨੂੰ ਯਾਦ ਕਰਦੇ ਰਹਿੰਦੇ ਹਨ ਪਰ ਵੱਧ ਲੋਕ ਬੁਰਾਈਆਂ ਗਲਤੀਆਂ ਨੂੰ ਹੀ ਯਾਦ ਕਰਕੇ ਸਜ਼ਾਵਾਂ ਦੇਣ ਬਦਲੇ ਲੈਣ ਨਫ਼ਰਤਾਂ ਕਰਨ ਲਈ ਯਤਨਸ਼ੀਲ ਰਹਿੰਦੇ ਹਨ ਇਸ ਲਈ ਜ਼ਰੂਰੀ ਹੈ ਕਿ ਵੱਡਿਆਂ ਦੀ ਅਗਵਾਈ ਨਸੀਅਤ ਮਦਦ ਸਹਿਯੋਗ ਰਾਹੀਂ ਅੱਗੇ ਵੱਧਣ ਲਈ ਯਤਨ ਕੀਤੇ ਜਾਣ ਅਤੇ ਆਪਣੇ ਸਨਮਾਨ ਖੁਸ਼ੀਆਂ ਸ਼ੋਹਰਤ ਅਨੰਦ ਵੱਡੀਆਈਆਂ ਲਈ ਆਪਣਿਆਂ ਅਤੇ ਦੂਸਰਿਆਂ ਨਾਲ ਵਿਸ਼ਵਾਸ਼ਘਾਤ ਨਾ ਕੀਤੇ ਜਾਣ ਅਤੇ ਆਪਣੇ ਘਰ ਪਰਿਵਾਰ ਰਿਸ਼ਤੇਦਾਰਾਂ ਦੋਸਤਾਂ ਮਦਦਗਾਰਾਂ ਭਲੇ ਇਨਸਾਨਾਂ ਗੁਰੂ ਅਧਿਆਪਕਾਂ ਵਾਤਾਵਰਨ ਕੁਦਰਤ ਪਰਮਾਤਮਾ ਮਾਤਾ ਪਿਤਾ ਬਜ਼ੁਰਗਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ ਅਤੇ ਧੰਨਵਾਦ ਕੀਤਾ ਜਾਵੇ । ਦੁਨੀਆਂ ਮੇਂ ਜੀਣਾਂ ਹੈ ਤੋਂ ਨੇਕ ਕਾਮ ਕਰ ਪਿਆਰੇ ਹਾਥ ਜੋੜ ਸੱਭ ਕੋ ਸਲਾਮ ਕਰ ਪਿਆਰੇ ਬਰਨਾ ਇਹ ਮਤਲਵੀ ਦੁਨੀਆਂ ਤੁਝੇ ਜੀਣੇ ਨਹੀਂ ਦੇਗੀ।