ਜਗਰਾਉਂ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਦੁਸਹਿਰਾ
- ਸੱਚ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਤਿਉਹਾਰ: ਬੀਬੀ ਮਾਣੂੰਕੇ
ਦੀਪਕ ਜੈਨ
ਜਗਰਾਉਂ, 5 ਅਕਤੂਬਰ 2022 - ਜਗਰਾਉਂ ਵਿਖੇ ਅੱਜ ਦੁਸ਼ਹਿਰਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਕਾਫੀ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਦਸਹਿਰੇ ਦਾ ਆਨੰਦ ਮਾਣਿਆ ਅਤੇ ਇਹ ਤਿਉਹਾਰ 2 ਥਾਂਵਾਂ ਪੁਰਾਣੀ ਦਾਣਾ ਮੰਡੀ ਅਤੇ ਦਲਾਲਾ ਰੋਡ ਸਥਿਤ ਗਰਾਉਂਡ ਵਿਚ ਮਨਾਇਆ ਗਿਆ ਅਤੇ ਰਾਵਣ ਮੇਘਨਾਥ ਕੁੰਭਕਰਨ ਦੇ ਪੁਤਲੇ ਫੂਕੇ ਗਏ|
ਇਸ ਮੌਕੇ ਬੋਲਦਿਆਂ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਦੁਸਹਿਰਾ ਤਿਉਹਾਰ ਸੱਚ ਦੀ ਜਿੱਤ ਦਾ ਪ੍ਰਤੀਕ ਹੈ ਤੇ ਸਾਨੂੰ ਸਚ ਦੇ ਰਾਸਤੇ ਵੱਲ ਜਾਣਾ ਚਾਹੀਦਾ ਹੈ| ਇਸ ਮੌਕੇ ਸ਼ਹਿਰ ਵਾਸੀਆਂ ਨੂੰ ਬੀਬੀ ਸਰਬਜੀਤ ਕੌਰ ਮਾਣੂਕੇ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਗੋਪੀ ਸ਼ਰਮਾ ਵੱਲੋਂ ਵਧਾਈ ਦਿੱਤੀ ਗਈ|