ਦਸਵੰਧ ਹੈਲਪ ਗਰੁੱਪ ਵਲੋਂ ਮੁਫ਼ਤ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਇਆ
- ਖ਼ੂਨ ਦਾਨੀਆਂ ਵਲੋਂ 40 ਯੂਨਿਟ ਖੂਨ ਦਾਨ ਕੀਤਾ ਗਿਆ
ਜਗਤਾਰ ਸਿੰਘ
ਪਟਿਆਲਾ 5 ਅਕਤੂਬਰ 2022: ਦਸਵੰਧ ਹੈਲਪ ਗਰੁੱਪ ਵਲੋਂ ਪਿੰਡ ਧਰਮਹੇੜੀ ਵਿਖੇ ਪਹਿਲਾ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾ ਕੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਉਥੇ ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿਚ 40 ਯੂਨਿਟ ਖੂਨ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਟੀਮ ਵਲੋਂ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਇਕੱਤਰ ਕੀਤਾ ਗਿਆ। ਸਮਾਜ ਭਲਾਈ ਦੇ ਕੰਮਾਂ ਨੂੰ ਸਮਰਪਿਤ ਵੱਖ ਵੱਖ ਪਿੰਡਾਂ ਸਮੇਤ ਪਿੰਡ ਧਰਮਹੇੜੀ ਦੇ ਨੌਜਵਾਨਾਂ ਵਲੋਂ ਸਥਾਪਿਤ ਕੀਤੇ ਗਏ ਦਸਵੰਧ ਹੈਲਪ ਗਰੁੱਪ ਵਲੋਂ ਲਗਾਏ ਕੈਂਪ ਵਿਚ ਡਾ. ਕਨਵਰਕਿਰਤੀ ਮੌਮਕ, ਜਨਰਲ ਸਰਜਨ ਡਾ. ਵੀਰਦਵਿੰਦਰ ਸਿੰਘ ਮੈਡੀਕਲ ਅਫਸਰ ਅੱਖਾਂ ਦੇ ਮਾਹਿਰ, ਡਾ. ਬਲਵਿੰਦਰ ਸ਼ੈਰੀ ਹੱਡੀਆਂ ਦੇ ਮਾਹਿਰ ਅਤੇ ਡਾ. ਜਿਤੇਨ ਡਾਹਰਾ ਮੈਡੀਸਨ ਦੇ ਮਾਹਿਰ ਨੇ 200 ਦੇ ਕਰੀਬ ਮਰੀਜ਼ਾਂ ਚੈਕਅਪ ਕੀਤਾ ਅਤੇ ਮੌਕੇ ’ਤੇ ਲੋੜੀਦੀਆਂ ਦਵਾਈਆਂ ਮੁਹੱਈਆ ਕਰਵਾਈਆਂ।
ਇਸ ਮੌਕੇ ਗਰੁੱਪ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਜਿਥੇ ਖੁਦ ਖੂਨ ਦਾਨ ਕੀਤਾ ਉਥੇ ਨਾਲ ਹੀ ਇਸ ਕੈਂਪ ਵਿਚ ਵਧ ਚੜ ਕੇ ਸੇਵਾ ਕੀਤੀ। ਇਸ ਮੌਕੇ ਖਾਲਸਾ ਕਾਲਜ ਤੋਂ ਡਾ. ਬਲਜਿੰਦਰ ਕੌਰ ਨੇ ਵਲੰਟੀਅਰ ਦੇ ਤੌਰ ’ਤੇ ਪਹੁੰਚ ਕੇ ਸੇਵਾ ਕੀਤੀ। ਇਸ ਮੌਕੇ ਲਗਾਇਆ ਖੂਨ ਦਾਨ ਕੈਂਪ ਕਲੱਬ ਨੇ ਸਵ. ਰਾਜਵਿੰਦਰ ਕੌਰ ਨੂੰ ਸਮਰਪਿਤ ਕੀਤਾ।
ਇਸ ਮੌਕੇ, ਚੇਤਨ ਸਿੰਘ ਜੌੜਾਮਾਜਰਾ ਦੇ ਭਰਾ ਹਰਜਿੰਦਰ ਸਿੰਘ ਮਿੰਟੂ, ਦਲਜੀਤ ਸਿੰਘ ਦਾਨੀਪੁਰ, ਸਾਬਕਾ ਸਰਪੰਚ ਮਹਿਲ ਸਿੰਘ, ਕਿਸਾਨ ਆਗੂ ਹਰਭਜਨ ਸਿੰਘ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਪ੍ਰਧਾਨ ਹਰਚਰਨ ਸਿੰਘ, ਮਲਕੀਤ ਸਿੰਘ ਚੀਮਾ, ਖਜਾਨਚੀ ਗੁਰਨਾਮ ਸਿੰਘ, ਪਰਮੀਤ ਸਿੰਘ, ਕੁਲਜਿੰਦਰ ਸਿੰਘ, ਗੁਰਬਖਸ਼ ਸਿੰਘ ਚੱਠਾ, ਗੁਰਵਿੰਦਰ ਸਿੰਘ, ਧਰਮਿੰਦਰ ਸਿੰਘ, ਜਤਿੰਦਰ ਸਿੰਘ, ਸੋਨੂੰ ਢੀਂਡਸਾ,ਜਗਤਾਰ ਸਿੰਘ, ਰਵੇਲ ਸਿੰਘ ਭਿੰਡਰ, ਵਿਸ਼ਵਅਮਨ ਸਿੰਘ, ਵਿਕਰਮਜੀਤ ਸਿੰਘ ਖਰੌੜ, ਸੋਨੂੰ ਸਮਾਣਾ, ਨਿਰਭੈ ਸਿੰਘ, ਡਾ. ਹਰਬੰਸ ਸਿੰਘ ਦਾਨੀਪੁਰ ਆਦਿ ਹਾਜ਼ਰ ਸਨ।