ਸਮਾਗਮ ਦੌਰਾਨ ਵਿਦਿਆਰਥੀਆਂ ਨਾਲ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਅਤੇ ਅਧਿਆਪਕ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 4 ਅਕਤੂਬਰ : ਮਾਤਾ ਗੁਜਰੀ ਕਾਲਜ ਦੀ ਜ਼ੂਆਲੋਜੀਕਲ ਸੁਸਾਇਟੀ ਵੱਲੋਂ ਵਿਸ਼ਵ ਪਸ਼ੂ ਦਿਵਸ ਦੇ ਮੌਕੇ ਅਤੇ ਰਾਸ਼ਟਰੀ ਜੰਗਲੀ ਜੀਵ ਹਫ਼ਤੇ ਦੇ ਹਿੱਸੇ ਵਜੋਂ ਜੰਗਲੀ ਜੀਵ ਕੁਇਜ਼ ਦਾ ਆਯੋਜਨ ਕੀਤਾ ਗਿਆ , ਇਸ ਸਮਾਗਮ ਵਿੱਚ ਵਿਦਿਆਰਥੀਆਂ ਦੀਆਂ 15 ਟੀਮਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ , ਇਸ ਕੁਇਜ਼ ਦੌਰਾਨ ਜ਼ੂਆਲੋਜੀਕਲ ਸੁਸਾਇਟੀ ਦੇ ਪ੍ਰਧਾਨ ਮਨਜੋਤ ਕੌਰ ਅਤੇ ਜ਼ੂਆਲੋਜੀਕਲ ਸੁਸਾਇਟੀ ਦੇ ਸਕੱਤਰ ਯੁੱਧਵੀਰ ਸਿੰਘ ਕੁਇਜ਼ ਮਾਸਟਰ ਸਨ
ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਜ਼ੂਆਲੋਜੀਕਲ ਸੁਸਾਇਟੀ ਦੇ ਮੈਂਬਰਾਂ ਨੂੰ ਸਮਾਗਮ ਕਰਵਾਉਣ ਲਈ ਮੁਬਾਰਕਬਾਦ ਦਿੰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਨੁੱਖਤਾ ਨੂੰ ਕੁਦਰਤ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਪਸ਼ੂਆਂ ਤੇ ਪੰਛੀਆਂ ਦੀ ਸਾਂਭ-ਸੰਭਾਲ, ਉਨ੍ਹਾਂ ਦੇ ਨਿਵਾਸ ਸਥਾਨ ਦਾ ਪ੍ਰਬੰਧ ਅਤੇ ਉਨ੍ਹਾਂ ਦੀ ਸੁਰੱਖਿਆ ਕਰਨਾ ਸਾਡਾ ਫ਼ਰਜ਼ ਹੈ ਕਿਉਂਕਿ ਸਾਡੀ ਆਪਣੀ ਹੋਂਦ ਇਨ੍ਹਾਂ 'ਤੇ ਨਿਰਭਰ ਕਰਦੀ ਹੈ ,
ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਅਜਿਹੇ ਉਸਾਰੂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਜ਼ੂਆਲੋਜੀਕਲ ਸੁਸਾਇਟੀ ਵੱਲੋਂ ਕਰਵਾਏ ਇਹ ਸਮਾਗਮ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਗੁਣ ਅਤੇ ਟੀਮ ਭਾਵਨਾ ਪੈਦਾ ਕਰਨਗੇ , ਜ਼ੂਆਲੋਜੀ ਵਿਭਾਗ ਦੇ ਮੁਖੀ ਪ੍ਰੋ. ਪਰਦੀਪ ਕੌਰ ਸੰਧੂ ਨੇ ਦੱਸਿਆ ਕਿ ਰਾਸ਼ਟਰੀ ਜੰਗਲੀ ਜੀਵ ਹਫ਼ਤਾ ਮਨਾਉਣਾ ਜ਼ੂਆਲੋਜੀ ਵਿਭਾਗ ਦਾ ਸਾਲਾਨਾ ਸਮਾਗਮ ਹੈ ਅਤੇ ਇਸ ਹਫ਼ਤੇ ਦੌਰਾਨ ਵਿਦਿਆਰਥੀਆਂ ਦੇ ਮੁਕਾਬਲੇ, ਗੈਸਟ ਲੈਕਚਰ ਅਤੇ ਵਿੱਦਿਅਕ ਦੌਰੇ ਕਰਵਾਏ ਜਾਂਦੇ ਹਨ
ਜੇਤੂਆਂ ਵਿੱਚ ਟੀਮ ਟਾਈਗਰ ਦੇ ਹਰਸ਼ੀਲ, ਦਿਵੇਸ਼ ਪੁਰੀ ਅਤੇ ਪੁਸ਼ਪਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਟੀਮ ਪੈਂਥਰ ਦੇ ਸਲੀਨ ਕੌਰ, ਅਰਸ਼ਦੀਪ ਸਿੰਘ ਅਤੇ ਮਨਿੰਦਰਜੀਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਟੀਮ ਜੈਗੂਆਰ ਦੇ ਸੌਰਭ, ਤਕਦੀਰ ਕੌਰ ਅਤੇ ਜਸ਼ਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ , ਇਸ ਮੌਕੇ ਜ਼ੂਆਲੋਜੀ ਵਿਭਾਗ ਦੇ ਫੈਕਲਟੀ ਮੈਂਬਰ ਡਾ. ਨੈਨਾ ਖੁੱਲਰ, ਡਾ. ਗੁਰਪ੍ਰੀਤ ਕੌਰ, ਡਾ. ਅਨੂ ਕਟੋਚ, ਡਾ. ਪਵਨਦੀਪ ਕੌਰ ਅਤੇ ਜ਼ੂਆਲੋਜੀਕਲ ਸੁਸਾਇਟੀ ਦੇ ਸਮੂਹ ਮੈਂਬਰ ਹਾਜ਼ਰ ਸਨ