ਰਾਸ਼ਟ੍ਰੀਯ ਸਵਯੰਸੇਵਕ ਸੰਘ ਵੱਲੋ ਵਿਜੈ ਦਸ਼ਮੀ ਦਾ ਤਿਉਹਾਰ ਸਰਧਾ ਅਤੇ ਧੁਮ-ਧਾਮ ਨਾਲ ਮਨਾਇਆ ਗਿਆ
- ਸ਼ੈਕੜੇ ਸਵਯੰਸੇਵਕਾਂ ਵੱਲੋ ਸਾਰੇ ਸ਼ਹਿਰ ਵਿੱਚ ਕੱਢਿਆ ਗਿਆ ਰੂਟ ਮਾਰਚ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 5 ਅਕਤੂਬਰ 2022 - ਰਾਸ਼ਟ੍ਰੀਯ ਸਵਯੰਸੇਵਕ ਸੰਘ ਵੱਲੋ ਵਿਜੈ ਦਸ਼ਮੀ ਦਾ ਪ੍ਰੋਗਰਾਮ ਸੰਘ ਸਥਾਨ ਗਉਸਾਲਾ ਪੰਚਵਟੀ ਵਿਖੇ ਸਰਧਾ ਅਤੇ ਧੁਮ-ਧਾਮ ਨਾਲ ਮਨਾਇਆ ਗਿਆ । ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸੰਘ ਚਾਲਕ ਤੀਰਥ ਵਰਮਾਂ ਅਤੇ ਤਰਸੇਮ ਪਿਪਲਾਨੀ ਨੇ ਦੱਸਿਆ ਕਿ ਸ਼੍ਰੀ ਲੇਖ ਰਾਜ ਵਧਵਾ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ।
ਪ੍ਰੋਗਰਾਮ ਦੇ ਮੁੱਖ ਦੁਲਾਰੇ ਡਾ.ਨਵਦੀਪ ਸ਼ੇਖਰ ਮਹਾਮੰਤਰੀ ਵਿਦਿਆ ਭਾਰਤੀ ਪੰਜਾਬ ਨੇ ਕਿਹਾ ਕੇ ਰਾਸ਼ਟ੍ਰੀਯ ਸਵਯੰਸੇਵਕ ਸੰਘ ਦੇਸ਼ ਨੂੰ ਜੋੜਨ ਲਈ ਦਿਨ ਰਾਤ ਇੱਕ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕੇ ਸੰਘ ਵਿਅਕਤੀ ਨਿਰਮਾਣ ਕਰਦਾ ਹੈ। ਜਾਤ ਪਾਤ ਦਾ ਭੇਦ ਭਾਵ ਦੂਰ ਕਰਦਾ ਹੈ। ਸਮਾਜਿਕ ਸਮਰਸਤਾ ਅਤੇ ਸ਼ਦਭਾਵਨਾ ਨੂੰ ਵਧਾਉਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਘ ਨੇ ਦੇਸ਼ ਭਗਤੀ ਅਤੇ ਚੰਗੇ ਸੰਸਕਾਰਾਂ ਦੇ ਲੋਕ ਹੀ ਪੈਦਾ ਕੀਤੇ ਹਨ। ਸਾਰੇ ਸੰਸਾਰ ਵਿੱਚ ਕਰੋੜਾਂ ਸਵਯੰਸੇਵਕ ਹਨ ਅਤੇ 70 ਹਜਾਰ ਸ਼ਾਖਾਵਾ ਹਰ ਰੋਜ ਲੱਗਦੀਆਂ ਹਨ। ਡਾ.ਦੀਪਕ ਗੋਇਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਅਜਾਦੀ ਸਦੀਆ ਦੇ ਸੰਘਰਸ਼ ਅਤੇ ਲੱਖਾਂ ਸ਼ਹੀਦੀਆਂ ਤੋ ਬਾਅਦ ਮਿਲੀ ਹੈ। ਦੇਸ਼ ਨੂੰ ਬੁਰੀਆ ਸ਼ਕਤੀਆ ਤੋ ਬਚਾਉਣ ਲਈ ਸਾਨੂੰ ਇੱਕ ਜੁੱਟ ਹੋਣ ਦੀ ਲੋੜ ਹੈ।
ਇਸ ਪ੍ਰੋਗਰਾਮ ਤੋ ਬਾਅਦ ਸੈਕੜੇ ਸਵਯੰਸੇਵਕਾਂ ਨੇ ਪੂਰਾ ਗਨਵੇਸ਼ ਪਾ ਕੇ ਸਾਰੇ ਸਹਿਰ ਵਿੱਚ ਰੂਟ ਮਾਰਚ ਕੱਢਿਆ। ਇਹ ਰੂਟ ਮਾਰਚ ਜੁਬਲੀ ਚੌਕ ,ਹੁੱਕੀ ਚੌਕ ,ਕਿੱਲਾ ਚੌਕ ,ਸਰਾਫਾ ਬਜਾਰ ਅਤੇ ਮੁੱਹਲਾ ਸੇਠੀਆ ਵਿੱਚੋ ਹੁੰਦਾ ਹੋਇਆ ਗਉਸ਼ਾਲਾ ਪੰਚਵਟੀ ਪਹੁੰਚਿਆ ।
ਰੂਟ ਮਾਰਚ ਦੌਰਾਨ ਸ਼ਹਿਰ ਦੀਆ ਵੱਖ-ਵੱਖ ਧਾਰਮਿਕ ਸੰਸਥਾਵਾਂ ਜਿਵੇ ਕਿ ਵਿਸਵ ਹਿੰਦੂ ਪਰਿਸ਼ਦ,ਭਾਰਤੀ ਜਨਤਾ ਪਾਰਟੀ ,ਰਾਧੇ ਕ੍ਰਿਸ਼ਨ ਧਾਮ, ਬ੍ਰਾਹਮਣ ਸਭਾ ,ਸਿਵ ਮੰਦਰ ਕਮੇਟੀ ,ਨਾਰੀ ਸ਼ਕਤੀ , ਭੋਲੇ ਬਾਬਾ ਕਾਵੜ ਸੰਘ ਅਤੇ ਦੁਰਗਾ ਸੇਵਾ ਦਲ ਨੇ ਪੁਸ਼ਪ ਵਰਖਾ ਕੀਤੀ। ਪ੍ਰੋਗਰਾਮ ਦੇ ਆਖਿਰ ਵਿੱਚ ਸਾਰੇ ਸਵਯੰਸੇਵਕਾਂ ਅਤੇ ਮਹਿਮਾਨਾਂ ਨੂੰ ਪ੍ਰਸਾਦ ਵਰਤਾਇਆ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੰਦੀਪ ਹਾਡਾ,ਰਵੀ ਬਾਂਸਲ, ਸੁਰਿੰਦਰ ਗੇਰਾ,ਡਾ.ਸੁਮੇਲ ਅੰਨਦ, ਦਰਸ਼ਨ ਮੱਕੜ , ਰਮੇਸ਼ ਕੌਸਲ , ਨਵੀਨ ਭਟਨਾਗਰ ,ਗੌਰਵ ਕੱਕੜ, ਸੌਭਿਤ ਕੁਮਾਰ , ਰਤਨ ਸਿੰਘ ,ਅਵਿਨਾਸ ਸੇਠੀ ,ਅਤੇ ਬਹੁਤ ਸਾਰੇ ਸਮਾਜ ਸੇਵਕਾਂ ਨੇ ਵਿਸ਼ੇਸ ਯੋਗਦਾਨ ਪਾਇਆ।