ਹੈਰੋਇਨ ਸਮੇਤ ਇਕ ਔਰਤ ਕਾਬੂ, ਮਾਮਲਾ ਦਰਜ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈਟਵਰਕ
ਨਵਾਂਸ਼ਹਿਰ 6 ਅਕਤੂਬਰ 2022- ਥਾਣਾ ਸਦਰ ਬੰਗਾ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ ਇਕ ਔਰਤਾਂ ਨੂੰ ਕਾਬੂ ਕੀਤਾ ਹੈ। ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਹੌਲਦਾਰ ਚੰਦਨਦੀਪ ਸਿੰਘ, ਲੇਡੀਜ਼ ਕਾਂਸਟੇਬਲ ਸੰਦੀਪ ਕੌਰ ਸਮੇਤ ਦੀਵਾਲੀ ਦੇ ਮੱਦੇਨਜ਼ਰ ਗਸ਼ਤ ਉਪਰ ਪਿੰਡ ਖਮਾਚੋ ਤੋਂ ਮਹਿਲ ਗਹਿਲਾ ਨਹਿਰ ਦੇ ਨਾਲ ਪਿੰਡ ਨੌਰਾ ਨੂੰ ਜਾ ਰਹੇ ਸਨ। ਪਿੰਡ ਨੌਰਾ ਵਾਲੇ ਪਾਸਿਓਂ ਇੱਕ ਔਰਤ ਨੂੰ ਪੈਦਲ ਆਉਂਦੇ ਦੇਖਿਆ। ਪੁਲਸ ਨੂੰ ਦੇਖ ਕੇ ਔਰਤ ਨੇ ਲਿਫਾਫਾ ਨਹਿਰ ਵੱਲ ਸੁੱਟ ਦਿੱਤਾ। ਜਿਸ ਨੂੰ ਰੋਕ ਕੇ ਨਾ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਜਸਵਿੰਦਰ ਕੌਰ ਵਾਸੀ ਭੌਰਾ ਵਜੋਂ ਦੱਸੀ ਸੁੱਟੇ ਹੋਏ ਲਿਫਾਫੇ ਦੀ ਜਾਂਚ ਕਰਨ ਤੇ ਪੁਲਸ ਨੇ ਉਸ ਨੂੰ ਕਾਬੂ ਕਰ ਕੇ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਮਹਿਲਾ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।