ਹੈਰੋਇਨ ਸਮੇਤ ਇਕ ਔਰਤ ਕਾਬੂ ਮਾਮਲਾ ਦਰਜ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈਟਵਰਕ
ਨਵਾਂਸ਼ਹਿਰ 6 ਅਕਤੂਬਰ 2022 - ਥਾਣਾ ਸਦਰ ਬੰਗਾ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ ਇਕ ਔਰਤਾਂ ਨੂੰ ਕਾਬੂ ਕੀਤਾ ਹੈ। ਐਸ.ਆਈ ਰਾਮ ਪਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਪਿੰਡ ਨੌਰਾ, ਭੌਰਾ, ਸੂਰਾਪੁਰ ਵਿਖੇ ਚੈਕਿੰਗ ਕਰ ਰਹੇ ਸਨ। ਪਿੰਡ ਨੌਰਾ ਤੋਂ ਪੈਦਲ ਆ ਰਹੀ ਔਰਤ ਨੇ ਪੁਲਸ ਨੂੰ ਦੇਖ ਕੇ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਜਲੰਧਰ ਦੇ ਪਿੰਡ ਸ਼ੰਕਰ ਦੇ ਰਹਿਣ ਵਾਲੇ ਦੋਸ਼ੀ ਕੁਲਦੀਪ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀ ਮਹਿਲਾ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਹੈਰੋਇਨ ਸਮੇਤ ਇਕ ਔਰਤ ਕਾਬੂ ਮਾਮਲਾ ਦਰਜ
ਨਵਾਂਸ਼ਹਿਰ 6 ਅਕਤੂਬਰ 2022 - ਜਿਲ੍ਹਾ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਐਸ.ਆਈ ਮਨਜੀਤ ਲਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਪੁਲਿਸ ਥਾਣਾ ਪਿੰਡ ਅਮਰਗੜ੍ਹ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਮੂਸਾਪੁਰ ਰੋਡ ਡੀ.ਏ.ਵੀ ਸਕੂਲ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਪੁਲਿਸ ਨੂੰ ਆਉਂਦੀ ਵੇਖ ਨੌਜਵਾਨ ਨੇ ਲਿਫ਼ਾਫ਼ਾ ਝਾੜੀਆਂ ਵਿੱਚ ਸੁੱਟ ਦਿੱਤਾ ਅਤੇ ਪਿੱਛੇ ਮੁੜਨ ਲੱਗਾ। ਪੁਲਸ ਨੇ ਉਸ ਨੂੰ ਕਾਬੂ ਕਰ ਕੇ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਿਸ ਦੀ ਪਹਿਚਾਣ ਹੁਸ਼ਿਆਰਪੁਰ ਦੇ ਪਿੰਡ ਬਸਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਸਿੰਘ ਵਜੋਂ ਹੋਈ ਜਿਸ ਖਿਲਾਫ ਐੱਨ.ਡੀ.ਪੀ.ਐੱਸ. ਤਹਿਤ ਮਾਮਲਾ ਦਰਜ ਕੀਤਾ ਹੈ।
ਗੇਟ ਚੋਰੀ ਕਰਨ ਵਾਲਾ ਕਾਬੂ
ਬੰਗਾ 6ਅਕਤੂਬਰ 2022- ਥਾਣਾ ਸਦਰ ਬੰਗਾ ਪੁਲਿਸ ਨੇ ਧਾਰਮਿਕ ਸਥਾਨ ਦੇ ਗੇਟ ਤੋਂ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਹੈ। ਜੰਡਿਆਲਾ ਵਾਸੀ ਵਰਿੰਦਰ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਮਾਹੀ ਗੋਤਰਾ ਜਠੇਰੇ ਰੋਜਾਂਨਾ ਉਹ ਆਮ ਵਾਂਗ ਧੂਪ ਜਲਾਉਣ ਆਇਆ ਤਾਂ ਧਾਰਮਿਕ ਅਸਥਾਨ ਦੇ ਦੋਵੇਂ ਪਾਸੇ ਕੋਈ ਗੇਟ ਨਹੀਂ ਸਨ। ਸੀਸੀਟੀਵੀ ਫੁਟੇਜ ਚੈਕ ਕਰਨ ਤੇ ਊਸ ਵਿੱਚ ਇੱਕ ਨੌਜਵਾਨ ਗੇਟ ਨੂੰ ਬਾਈਕ ਵੱਲ ਲਿਜਾਂਦਾ ਦਿਖਾਈ ਦਿੱਤਾ। ਲੋਕਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਗੇਟ ਚੋਰੀ ਕਰਨ ਵਾਲਾ ਪਿੰਡ ਖਾਨਖਾਨਾ ਦਾ ਸੰਦੀਪ ਕੁਮਾਰ ਹੈ। ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਕੁੱਟਮਾਰ ਕਰਨ ਦੇ ਦੋਸ਼ 'ਚ ਦੋ ਖਿਲਾਫ ਮਾਮਲਾ ਦਰਜ
ਨਵਾਂਸ਼ਹਿਰ 6 ਅਕਤੂਬਰ 2022- ਬਲਾਚੌਰ ਸਦਰ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪਿੰਡ ਮਜਾਰਾ ਦੇ ਜੁਝਾਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਭਤੀਜੇ ਕਮਲਜੀਤ ਨਾਲ ਬਲਾਚੌਰ ਦੇ ਵਿਆਹ ’ਤੇ ਗਿਆ ਹੋਇਆ ਸੀ। ਜਿੱਥੇ ਉਸ ਦੇ ਤਾਇਆ ਦੇ ਪੋਤੇ ਸਤਵਿੰਦਰ ਅਤੇ ਸਤਵੀਰ ਸਿੰਘ ਵੀ ਆਏ ਸਨ। ਉਸ ਦੇ ਭਤੀਜੇ ਦੇ ਉਪਰੋਕਤ ਵਿਅਕਤੀਆਂ ਨਾਲ ਵਿਆਹ ਵਿੱਚ ਤੂ-ਤੂੰ ਮੈਂ-ਮੈਂ ਬਣ ਗਈ। ਜਦੋਂ ਉਹ ਆਪਣੇ ਭਤੀਜੇ ਨਾਲ ਵਿਆਹ ਤੋਂ ਬਾਅਦ ਘਰ ਪਹੁੰਚਿਆ ਤਾਂ ਸਤਵਿੰਦਰ ਸਿੰਘ ਪਹਿਲਾਂ ਹੀ ਉਨ੍ਹਾਂ ਦੇ ਘਰ ਬੈਠਾ ਸੀ। ਉਸਨੇ ਮੇਰੀ ਪਤਨੀ ਨੂੰ ਵਾਲਾਂ ਤੋਂ ਫੜਿਆ ਹੋਇਆ ਸੀ। ਇਸ ਤੋਂ ਬਾਅਦ ਉਹ ਉਨ੍ਹਾਂ ਦੇ ਘਰ ਵਿਚੋਂ ਚਲਾ ਗਿਆ। ਕੁਝ ਸਮੇਂ ਬਾਅਦ ਸਤਵਿੰਦਰ ਸਿੰਘ ਅਤੇ ਸਤਵੀਰ ਸਿੰਘ ਕੋਈ ਲੋਹੇ ਦੀ ਚੀਜ਼ ਲੈ ਕੇ ਉਸ ਦੇ ਘਰ ਆਏ ਅਤੇ ਉਸ ’ਤੇ ਹਮਲਾ ਕਰ ਦਿੱਤਾ। ਇਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲੀਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।