ਦੁਖਦਾਈ ਖ਼ਬਰ: ਅਮਰੀਕਾ ’ਚ ਅਗਵਾ ਹੋਏ ਚਾਰ ਪੰਜਾਬੀਆਂ ਦੀਆਂ ਲਾਸ਼ਾਂ ਮਿਲੀਆਂ, ਵੇਖੋ ਵੀਡੀਓ
ਵਾਸ਼ਿੰਗਟਨ, 6 ਅਕਤੂਬਰ, 2022: ਅਮਰੀਕਾ ਦੀ ਮਰਸਡ ਕਾਉਂਟੀ ਵਿਚ ਅਗਵਾ ਕੀਤੇ ਗਏ ਚਾਰੋਂ ਪੰਜਾਬੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਪ੍ਰਗਟਾਵਾ ਮਰਸਡ ਕਾਉਂਟੀ ਸ਼ੈਰਿਫ ਵਰਨ ਵਾਰਨਕੇ ਨੇ ਕੀਤਾ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ ਹੁਸ਼ਿਆਰਪੁਰ ਦੇ ਇੱਕ ਹੀ ਪਰਿਵਾਰ ਦੇ ਚਾਰ ਜੀਅ ਅਗਵਾ
ਉਹਨਾ ਦੱਸਿਆ ਕਿਚਾਰਾਂ ਦੀਆਂ ਲਾਸ਼ਾਂ ਇੰਡੀਆਨਾ ਰੋਡ ਤੇ ਹਚਿਨਸਨ ਰੋਡ ਨੇੜਲੇ ਇਕ ਬਾਗ ਵਿਚੋਂ ਮਿਲਿੀਆਂ ਹਨ। ਕਿਓਨ546 ਡਾਟ ਕਾਮ ਅਤੇ ਕੇ ਐਸ ਈ ਈ 24 ਦੀਆਂ ਰਿਪੋਰਟਾਂ ਮੁਤਾਬਕ ਫਾਰਮ ’ਤੇ ਕੰਮ ਕਰਦੇ ਇਕ ਮਜ਼ਦੂਰ ਨੇ ਪੁਲਿਸ ਨੂੰ ਫੋਨ ਕਰ ਕੇ ਇਸਦੀ ਸੂਚਨਾ ਦਿੱਤੀ।
ਸੋਮਵਾਰ ਨੁੰ 8 ਮਹੀਨਿਆਂ ਦੀ ਆਰੂਹੀ ਧੇਰੀ, ਉਸਦੀ ਮਾਤਾ 27 ਸਾਲਾਂ ਦੀ ਜਸਲੀਨ ਕੌਰ, ਪਿਤਾ 26 ਸਾਲਾਂ ਦੇ ਜਸਦੀਪ ਸਿੰਘ ਤੇ ਉਹਨਾਂ ਦੇ ਪਰਿਵਾਰਕ ਮਿੱਤਰ 39 ਸਾਲਾਂ ਅਮਨਦੀਪ ਸਿੰਘ ਨੂੰ ਅਗਵਾ ਕਰ ਲਿਆ ਗਿਆ ਸੀ।ਅਗਵਾਕਾਰ ਨੂੰ ਪੁਲਿਸ ਨੇ ਫੜ ਲਿਆ ਸੀ ਪਰ ਅਗਵਾ ਹੋਣ ਵਾਲਿਆਂ ਦਾ ਪਤਾ ਨਹੀਂ ਚੱਲਿਆ ਸੀ। ਹੁਣ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਹਨ।
#Breaking @MercedSheriff Vern Warnke just moments ago confirming all 4 family members kidnapped at gunpoint on Monday at their business, found dead near Dos Palos, including an 8-month old girl. Warnke, "I hope our DA files for the death penalty." @KSEE24 @KatPhillipsTV pic.twitter.com/v1Igj1n75s
— Alexan Balekian (@RealALEXAN) October 6, 2022