ਮੈਕਸਿਕੋ : ਗੋਲੀਬਾਰੀ ਵਿਚ ਸ਼ਹਿਰ ਦੇ ਮੇਅਰ ਸਮੇਤ 18 ਮਰੇ
ਮੈਕਸਿਕੋ, 6 ਅਕਤੂਬਰ, 2022: ਮੈਕਸਿਕੋ ਸ਼ਹਿਰ ਵਿਚ ਬੰਦੂਕਧਾਰੀਆਂ ਵੱਲੋਂ ਚਲਾਈਆਂ ਗੋਲੀਆਂ ਵਿਚ ਮੇਅਰ ਸਮੇਤ 18 ਲੋਕਾਂ ਦੀ ਮੌਤ ਹੋ ਗਈ।
ਇਹ ਘਟਨਾ ਦੱਖਣੀ ਪੱਛਮੀ ਮੈਕਸਿਕੋ ਵਿਚ ਵਾਪਰੀ। ਗੁਅਰੇਰੋ ਸ਼ਹਿਰ ਵਿਚ ਗੋਲੀਬਾਰੀ ਵਿਚ ਮਰਨ ਵਾਲਿਆਂ ਵਿਚ 12 ਸਾਲਾ ਬੱਚਾ ਵੀ ਸ਼ਾਮਲ ਹੈ।
ਸੂਬੇ ਦੇ ਗਵਰਨਰ ਇਵੈਲਿਨ ਸੈਲਗਾਡੋ ਪੀਨੇਡਾ ਨੇ ਸੈਨ ਮਿਗੁਅਲ ਟੋਟੋਲਾਪਨ ਦੇ ਮੇਅਰ ਕੋਨਰਾਡੋ ਮੈਨਡੋਜ਼ਾ ਅਲਮੇੜਾ ਦੀ ਮੌਤ ’ਤੇ ਅਫਸੋਸ ਪ੍ਰਗਟ ਕੀਤਾ ਹੈ।
ਇਹ ਗੋਲੀਬਾਰੀ ਸੰਗਠਿਤ ਅਪਰਾਧ ਦਾ ਹਿੱਸਾ ਮੰਨੀ ਜਾ ਰਹੀ ਹੈ।