ਆਰ ਐਸ ਐਸ ਨੇ ਮਨਾਇਆ ਸਥਾਪਨਾ ਦਿਵਸ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 6 ਅਕਤੂਬਰ 2022
ਗੁਰਦਾਸਪੁਰ ਦੇ ਧਾਰੀਵਾਲ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਪਦ ਯਾਤਰਾ ਡੀਏਵੀ ਸਕੂਲ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿੱਚੋਂ ਦੀ ਹੁੰਦੀ ਹੋਈ ਰਾਮ ਸ਼ਰਨ ਪਾਰਕ ਵਿਖੇ ਸਮਾਪਤ ਹੋਈ। ਇਸ ਪੈਦਲ ਯਾਤਰਾ ਵਿੱਚ ਰਾਜੀਵ, ਸੋਨੂੰ ਚੋਪੜਾ ਆਦਿ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਮੁਕੇਰੀਆਂ, ਹੁਸ਼ਿਆਰ, ਪਠਾਨਕੋਟ, ਗੁਰਦਾਸਪੁਰ ਜ਼ਿਲ੍ਹੇ ਦੇ ਬੁੱਧੀਜੀਵੀ ਪ੍ਰਮੁੱਖ ਬਲਵਿੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਹਰਿਆਵਲ ਪੰਜਾਬ ਵਿੱਚ ਧਾਰਮਿਕ ਆਸਥਾ, ਪੜ੍ਹਾਈ ਤੋਂ ਬਾਅਦ ਬਾਹਰ ਜਾਣਾ ਅਤੇ ਅਤੇ ਆਪਣੇ ਦੇਸ਼ ਅਤੇ ਸਮਾਜ ਪ੍ਰਤੀ ਚੰਗੀ ਨੈਤਿਕ ਜ਼ਿੰਮੇਵਾਰੀ ਕੀ ਹੈ ਆਦਿ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ।