ਤੇਜ਼ ਰਫ਼ਤਾਰ ਕਾਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 6 ਅਕਤੂਬਰ 2022
ਸਥਾਨਕ ਪੁਲਿਸ ਲਾਈਨ ਰੋਡ ਤੇ ਦੇਰ ਸ਼ਾਮ ਇਕ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਜਿਸ ਨਾਲ ਖੰਭਾ ਟੁੱਟ ਗਿਆ ਅਤੇ ਕਾਰ ਦਾ ਅਗਲਾ ਹਿੱਸਾ ਵੀ ਕਾਫੀ ਨੁਕਸਾਨਿਆ ਗਿਆ ਹੈ। ਹਾਲਾਂਕਿ ਘਟਨਾ ਵਿਚ ਕਾਰ ਸਵਾਰ ਡਰਾਈਵਰ ਦੇ ਬਾਲ ਬਾਲ ਬਚ ਜਾਣ ਦੀ ਖ਼ਬਰ ਮਿਲੀ ਹੈ।
ਘਟਨਾ ਦੇ ਪ੍ਰਤੱਖਦਰਸ਼ੀਆਂ ਅਨੁਸਾਰ ਤੇਜ਼ ਰਫ਼ਤਾਰ ਹੁੰਡਈ ਕੰਪਨੀ ਦੀ ਕਰੇਟਾ ਗੱਡੀ ਜਿਸ ਦਾ ਨੰਬਰ ਪੀਬੀ 06 ਏ ਡਬਲਯੂ .5088 ਹੈਂ ਡਰਾਈਵਰ ਦਾ ਸੰਤੁਲਨ ਵਿਗੜਨ ਨਾਲ ਇਕ ਦਮ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਜਿਸ ਨਾਲ ਖੰਬਾ ਟੁੱਟ ਗਿਆ । ਖੰਬੇ ਅਤੇ ਕਾਰ ਦੀ ਹਾਲਤ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਕਿਣੀ ਤੇਜ ਹੋਵੇਗੀ।ਹਾਲਾਂਕਿ ਗਨੀਮਤ ਇਹ ਰਹੀ ਕਿ ਡਰਾਈਵਰ ਤੁਰੰਤ ਕਾਰ ਤੋਂ ਬਾਹਰ ਨਿਕਲ ਗਿਆ ਅਤੇ ਉਸ ਦੇ ਸੱਟ ਨਹੀਂ ਲੱਗੀ। ਥਾਣਾ ਸਿਟੀ ਗੁਰਦਾਸਪੁਰ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਆਮਾਂ ਦਾ ਉਹ ਥਾਂ ਦੱਸਦੇ ਤੇ ਲੋੜ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਜਦੋਂ ਇਸ ਬਾਰੇ ਬਿਜਲੀ ਵਿਭਾਗ ਦੇ ਅਧਿਕਾਰੀ ਐਸਡੀਓ ਅਰੁਣ ਭਾਰਦਵਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਮੌਕੇ ਦਾ ਸਰਵੇ ਕਰ ਕੇ ਕਾਰ ਦੇ ਮਾਲਕ ਕੋਲੋਂ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।