ਚੋਰੀ ਕੀਤਾ ਮੋਟਰਸਾਈਕਲ ਬਰਾਮਦ,ਚੋਰ ਗ੍ਰਿਫਤਾਰ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 6 ਅਕਤੂਬਰ 2022- ਧਾਰੀਵਾਲ ਪੁਲਿਸ ਨੇ ਕੁਝ ਦਿਨ ਪਹਿਲਾਂ ਚੋਰੀ ਹੋਏ ਮੋਟਰਸਾਈਕਲ ਨੂੰ ਲੱਭਣ ਦੇ ਨਾਲ-ਨਾਲ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਚੋਰ ਨੇ ਇਹ ਮੋਟਰਸਾਈਕਲ ਕੁਝ ਦਿਨ ਪਹਿਲਾਂ ਮਾਲਕ ਦੇ ਘਰ ਦੇ ਬਾਹਰੋਂ ਇਹ ਚੋਰੀ ਕੀਤਾ ਸੀ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਰਸਦ ਮਸੀਹ ਪੁੱਤਰ ਰਫੀਕ ਮਸੀਹ ਵਾਸੀ ਗੁਰੁ ਨਾਨਕ ਨਗਰ ਅਮ੍ਰਿਤਸਰ ਹਾਲ ਵਾਸੀ ਕੰਗ ਨੇ ਦੱਸਿਆ ਸੀ ਕਿ 30 ਸਤੰਬਰ ਨੂੰ ਉਹ ਆਪਣੇ ਪਿੰਡ ਕੰਗ ਗਿਆ ਸੀ ਅਤੇ ਅਤੇ ਸ਼ਾਮ ਕਰੀਬ 4 ਵਜੇ ਆਪਣਾ ਮੋਟਰਸਾਇਕਲ ਸਪਲੇੈਂਡਰ ਨੰਬਰੀ ਪੀਬੀ.06._4816 ਆਪਣੇ ਘਰ ਦੇ ਬਾਹਰ ਖੜਾ ਕਰਕੇ ਉਹ ਆਪਣੇ ਘਰ ਅੰਦਰ ਚਲਾ ਗਿਆ ਸੀ। ਕੁਝ ਸਮੇਂ ਬਾਅਦ ਵੀ ਜਦੋਂ ਉਹ ਘਰੋਂ ਬਾਹਰ ਆਇਆ ਤਾਂ ਦੇਖਿਆ ਕਿ ਉਸਦਾ ਮੋਟਰ ਸਾਇਕਲ ਉਥੇ ਨਹੀ ਸੀ ਜੋ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ।ਮਾਮਲੇ ਦੇ ਤਫਤੀਸ਼ੀ ਅਫਸਰ ਏ ਐਸ ਆਈ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਸੀ। ਤਫ਼ਤੀਸ਼ ਦੌਰਾਨ ਪਤਾ ਲੱਗਿਆ ਕਿ ਇਹ ਮੋਟਰਸਾਈਕਲ ਜੋਨੀ ਪੁੱਤਰ ਕਸ਼ਮੀਰ ਮਸੀਹ ਵਾਸੀ ਕੰਗ ਥਾਣਾ ਧਾਰੀਵਾਲ ਨੇ ਚੋਰੀ ਕੀਤਾ ਹੈ। ਉਸ ਨੂੰ ਗ੍ਰਿਫਤਾਰ ਕਰਕੇ ਜਦੋਂ ਪੁਛਗਿਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਅਰੋਪੀ ਪਾਸੋਂ ਚੋਰੀ ਕੀਤਾ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ ।