ਦੁਸਹਿਰਾ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਕੌਮਾਂਤਰੀ ਸ਼ੂਟਰ ਸਿਫ਼ਤ ਕੌਰ ਸਮਰਾ ਨੂੰ ਫ਼ਰੀਦਕੋਟ ਰਤਨ-2022 ਐਵਾਰਡ ਨਾਲ ਸਨਮਾਨਿਤ ਕੀਤਾ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫ਼ਰੀਦਕੋਟ 6 ਅਕਤੂਬਰ 2022- ਫਰੀਦਕੋਟ ਦੀ ਦੁਸਹਿਰਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਦੀ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਮਨਾਉਣ ਵਾਸਤੇ ਅੱਜ ਨਹਿਰੂ ਸਟੇਡੀਮਅ ਫ਼ਰੀਦਕੋਟ ਵਿਖੇ ਮਨਾਇਆ ਗਿਆ। ਦੁਸਹਿਰਾ ਕਮੇਟੀ ਦੇ ਪ੍ਰਧਾਨ ਵਿਨੋਦ ਬਜਾਜ ਅਤੇ ਚੇਅਰਮੈਨ ਅਸ਼ੋਕ ਸੱਚਰ ਦੀ ਅਗਵਾਈ ਹੇਠ ਮਨਾਏ ਦੁਸਹਿਰੇ ਦੇ ਮੇਲੇ ਚ ਮੁੱਖ ਮਹਿਮਾਨ ਵਜੋਂ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਸ਼੍ਰੀ ਰਾਜਪਾਲ ਸਿੰਘ ਸੰਧੂ ਐਸ.ਐਸ.ਪੀ ਨੇ ਕੀਤੀ। ਸਤਿਕਾਰਿਤ ਮਹਿਮਾਨਾਂ ਵਜੋਂ ਪ੍ਰੋ.ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਪਰਮਬੰਸ ਸਿੰਘ ਬੰਟੀ ਰੋਮਾਣਾ ਕੌਮੀ ਪ੍ਰਧਾਨ ਯੂਥ ਸ਼ੋ੍ਰਮਣੀ ਅਕਾਲੀ ਦਲ, ਸਾਬਕਾ ਵਿਧਾਇਕ ਦੀਪ ਮਲਹੋਤਰਾ, ਸਾਬਕਾ ਜ਼ੇਲ ਅਤੇ ਨਿਆਂ ਮੰਤਰੀ ਪੰਜਾਬ ਸ਼੍ਰੀ ਓਪੇਂਦਰ ਸ਼ਰਮਾ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਨਰਿੰਦਰਪਾਲ ਸਿੰਘ ਨਿੰਦਾ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ, ਭਾਰਤੀ ਜਨਤਾ ਪਾਰਟੀ ਦੇ ਆਗੂ ਗੌਰਵ ਕੱਕੜ, ਡਾ.ਰਵੀ ਬਾਂਸਲ ਚੰਡੀਗੜ ਹਸਪਤਾਲ ਕੋਟਕਪੂਰਾ ਵਾਲੇ, ਵਿਜੈ ਛਾਬੜਾ ਕੌਮੀ ਮੀਤ ਪ੍ਰਧਾਨ ਯੂਥ ਸ਼ੋ੍ਰਮਣੀ ਅਕਾਲੀ ਦਲ, ਦਿਨੇਸ਼ ਗੁਪਤਾ ਚਾਰਟਿਡ ਅਕਾਊਟੈਂਟ, ਸੀਨੀਅਰ ਐਡਵੋਕੇਟ ਰਾਜ ਕੁਮਾਰ ਗੁਪਤਾ, ਸੀਨੀਅਰ ਮੈਡੀਕਲ ਅਫ਼ਸਰ ਡਾ.ਚੰਦਰ ਸ਼ੇਖਰ ਕੱਕੜ ਅਤੇ ਨਿਖਿਲ ਕਸਰੀਚਾ ਸ਼੍ਰੀ ਮੁਕਤਸਰ ਸਾਹਿਬ ਸ਼ਾਮਲ ਹੋਏ।
ਇਸ ਮੌਕੇ ਫ਼ਰੀਦਕੋਟ ਦਾ ਨਾਮ ਦੇਸ਼-ਵਿਦੇਸ਼ ਚ ਰੌਸ਼ਨ ਕਰਨ ਵਾਲੀ ਸ਼ੂਟਰ ਬੇਟੀ ਸਿਫ਼ਤ ਕੌਰ ਸਮਰਾ ਨੂੰ ਫ਼ਰੀਦਕੋਟ ਰਤਨ-2022 ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਪੱਤਰ ਪੜਨ ਦੀ ਰਸਮ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਨਿਭਾਈ। ਮੇਲੇ ਚ ਮਸੂਮ ਪ੍ਰਵਾਜ਼ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਦੇ ਸੇਵਾਦਾਰ ਸ਼ੰਕਰ ਸ਼ਰਮਾ ਨੂੰ ਪੰਛੀਆਂ ਦੀ ਭਲਾਈ ਲਈ ਕੀਤੇ ਕਾਰਜਾਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਆ ਗਿਆ। ਉਨ੍ਹਾਂ ਦੱਸਿਆ ਮੇਲੇ ਚ ਸ਼ਾਮਲ ਸ਼ਹਿਰੀਆਂ ਦੇ ਮੰਨੋਰੰਜਨ ਵਾਸਤੇ ਪੰਜਾਬ ਦੇ ਹਰਮਨ ਪਿਆਰੇ ਭੰਗੜੇ ਦੀ ਪੇਸ਼ਕਾਰੀਆਂ ਵੇਖਣਯੋਗ ਸਨ। ਇਸ ਮੌਕੇ ਚੇਅਰਮੈਨ ਅਸ਼ੋਕ ਸੱਚਰ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਜਦੋਂ ਕਿ ਧੰਨਵਾਦ ਸ਼੍ਰੀ ਵਿਨੋਦ ਬਜਾਜ ਨੇ ਕੀਤਾੇ ਇਸ ਮੌਕੇ ਆਤਿਸ਼ਬਾਜ਼ੀ ਮੁਕਾਬਲਾ, ਪੈਰਾਗਲਾਇਡਿੰਗ ਸ਼ੋਅ, ਬਾਜ਼ੀਗਰਾਂ ਦੇ ਕਰੱਤਵ, ਕੋਲਡ ਫ਼ਾਇਰ ਸ਼ੋਅ, ਪ੍ਰਦੂਸ਼ਣ ਰਹਿਤ ਰੰਗਦਾਰ ਪਟਾਖੇ, ਮੋਟਰ ਸਾਈਕਲ ਸਵਾਰਾਂ ਦੇ ਕਰੱਤਵ, ਘੋੜੀਆਂ ਦਾ ਨਾਚ,ਪਾਈਪ ਬੈਂਡ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ।
ਇਸ ਸਮਾਗਮ ਦਾ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਅਤੇ ਰਿਸ਼ੀ ਦੇਸ਼ ਰਾਜ ਸ਼ਰਮਾ ਨੇ ਕੀਤਾ। ਇਸ ਮੌਕੇ ਪੰਡਤ ਰਮੇਸ਼ ਪਰਾਸ਼ਰ ਨੇ ਮੰਤਰਾਂ ਦਾ ਉਚਾਰਣ ਕੀਤਾ। ਇਸ ਮੌਕੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ। ਦੁਸਹਿਰੇ ਮੇਲੇ ਦੀ ਸਫ਼ਲਤਾ ਵਾਸਤੇ ਸਕੱਤਰ ਪਿ੍ਤਪਾਲ ਸਿੰਘ ਕੋਹਲੀ, ਕੈਸ਼ੀਅਰ ਅਸ਼ੋਕ ਚਾਨਣਾ, ਆਰਗੇਨਾਈਜ਼ਰ ਸਕੱਤਰ ਨਵਦੀਪ ਗਰਗ, ਪ੍ਰਵੀਨ ਸੱਚਰ, ਆਰਸ਼ ਸੱਚਰ, ਅਰਵਿੰਦਰ ਛਾਬੜਾ, ਸ਼ਿਵ ਸੱਚਦੇਵਾ, ਬਰਜਿੰਦਰ ਸਿੰਘ ਸੇਠੀ, ਬਲਜੀਤ ਸਿੰਘ ਬਿੰਦਰਾ, ਦਰਸ਼ਨ ਲਾਲ, ਪਿ੍ਰੰਸੀਪਲ ਸਮੀਰ ਸ਼ਰਮਾ, ਐਡਵੋਕੇਟ ਰਾਹੁਲ ਚੌਧਰੀ, ਐਡਵੋਕੇਟ ਪ੍ਰਸ਼ੋਤਮ ਚੌਧਰੀ, ਇੰਦਰ ਬਾਂਸਲ, ਸੰਜੀਵ ਮਿੱਤਲ, ਗੁਰਚਰਨਪਾਲ ਸਿੰਘ ਮਿੰਟੂ ਏ.ਡੀ.ਐਫ਼.ਸੀ, ਪੰਕਜ ਜੈਨ, ਨਵੀਸ਼ ਛਾਬੜਾ, ਪ੍ਰਦੀਪ ਕਟਾਰੀਆ ਲੱਕੀ, ਨਾਇਬ ਸਿੰਘ ਸੰਘਾ, ਇੰਜ.ਰਾਹੁਲ ਸੱਚਰ, ਰਾਜਨ ਨਾਗਪਾਲ,ਰਾਕੇਸ਼ ਕੰਬੋਜ਼, ਰਮੇਸ਼ ਗੇਰਾ, ਰਵੀ ਬਾਂਸਲ, ਰੀਸ਼ੂ ਗੁਪਤਾ, ਸੁਖਬੀਰ ਸਿੰਘ ਸੱਚਦੇਵਾ,ਵਿਰਸਾ ਸਿੰਘ ਸੰਧੂ ਸਮੇਤ ਸਮੂਹ ਮੈਂਬਰਾਂ ਨੇ ਅਹਿਮ ਭੂਮਿਕਾ ਅਦਾ ਕੀਤੀ।