ਬੱਚਿਆਂ ਦੀ ਘੱਟ ਮੌਤ ਦਰ ਦੇ ਮਾਮਲੇ ਵਿੱਚ ਪੰਜਾਬ ਵੱਲੋਂ ਨੰਬਰ ਇੱਕ ਰਾਜ ਬਣਨ ਦੀ ਤਿਆਰੀ ਸ਼ੁਰੂ-ਸਿਵਲ ਸਰਜਨ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 06 ਅਕਤੂਬਰ 2022
ਵਿਭਾਗੀ ਹਿਦਾਇਤਾਂ ਅਨੁਸਾਰ ਮੀਟਿੰਗ ਹਾਲ ਦਫਤਰ ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਦੀ ਅਗੁਵਾਈ ਹੇਠ ਚਾਈਲ਼ਡ ਡੈਥ ਰੀਵਿਉ ਪ੍ਰੋਗ੍ਰਾਮ ਤਹਿਤ ਟ੍ਰੇਨਿੰਗ ਕੀਤੀ ਗਈ ।
ਇਸ ਮੌਕੇ ਡਾਕਟਰ ਹਰਭਜਨ ਰਾਮ ਜੀ ਨੇ ਕਿਹਾ ਕਿ ਬੱਚਿਆਂ ਦੀ ਮੌਤ ਦਰ ਘਟਾਉਣ ਲਈ ਯਤਨ ਕੀਤੇ ਜਾ ਰਿਹੇ ਹਨ। ਪੰਜਾਬ ਨੇ ਬੱਚਿਆਂ ਦੀ ਮੌਤ ਦਰ ਨੂੰ ਨੈਸ਼ਨਲ ਟਾਰਗੇਟ ਤੋ ਵੀ ਘਟ ਕੀਤਾ ਹੈ। ਇਸ ਮਾਮਲੇ ਵਿਚ ਨੰਬਰ ਇਕ ਰਾਜ ਬਨਣ ਲ਼ਈ ਯਤਨ ਜਾਰੀ ਹੈ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅਰਵਿੰਦ ਮਹਾਜਨ ਨੇ ਕਿਹਾ ਕਿ ਹਾਈ ਰਿਸਕ ਗਹਭ ਵਾਲੇ ਕੇਸਾਂ ਦੀ ਵਿਸ਼ੇਸ਼ ਦੇਖਭਾਲ ਜਰੂਰੀ ਹੈ। ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਉਹ ਗਰਭਵਤੀ ਔਰਤਾਂ ਦਾ ਮਹੀਨਾਵਾਰ ਚੈਕਅਪ ਕਰਵਾਉਣ ਅਤੇ ਡਾਕਟਰ ਦੀਆਂ ਹਿਦਾਇਤਾਂ ਦੀ ਪਾਲਨਾ ਕਰਨ। ਬਚਿਆਂ ਦਾ ਸੰਪੂਰਨ ਟੀਕਾਕਰਨ ਉਨਾਂ ਦੀ ਮੌਤ ਦਰ ਨੂੰ ਘਟਾਉਣ ਵਿਚ ਮਦਦਗਾਰ ਹੈ। ਬਚਿਆਂ ਦਾ ਸੰਪੂਰਨ ਟੀਕਾਕਰਨ ਕਰਵਾਇਆ ਜਾਵੇ।
ਇਸ ਮੌਕੇ ਡਾ. ਭਾਸਕਰ ਸ਼ਰਮਾ, ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।