ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ ਕੀਤਾ
ਰੋਹਿਤ ਗੁਪਤਾ ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 6 ਅਕਤੂਬਰ 2022
ਫਤਹਿਗੜ੍ਹ ਚੂੜੀਆਂ ਪੁਲਿਸ ਵੱਲੋ ਚਲਾਈ ਗਈ ਵਿਸ਼ੇਸ ਮੁਹਿਮ ਦੇ ਤਹਿਤ ਨਾਕੇਬੰਦੀ ਦੌਰਾਨ 10 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।
ਐੱਸਐੱਚਓ ਸੁਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਐੱਸਆਈ ਮੋਹਨ ਸਿੰਘ ਅਤੇ ਏਐੱਸਆਈ ਨਿਰਮਲ ਸਿੰਘ ਨੇ ਬੱਦੋਵਾਲ ਨਹਿਰ ਦੇ ਪੁੱਲ ਉਪਰ ਨਾਕਾ ਲਗਾਇਆ ਹੋਇਆ ਸੀ ਅਤੇ ਬੱਦੋਵਾਲ ਵਾਲੇ ਪਾਸੇ ਤੋਂ ਇੱਕ ਨੌਜਵਾਨ ਆਉਂਦਾ ਦਿਸਿਆ, ਜਿਸ ਉਪਰ ਪੁਲਿਸ ਨੇ ਸ਼ੱਕ ਪੈਣ ਤੇ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਏਐੱਸਆਈਐੱਸਆਈ ਰਾਜਬੀਰ ਸਿੰਘ ਨੇ ਸਖਤੀ ਨਾਲ ਪੁਛਣ 'ਤੇ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਐੱਸਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਵਿੱਅਕਤੀ ਦੀ ਪਹਿਚਾਨ ਵਿਲੀਅਮ ਮਸੀਹ ਉਰਫ ਕਾਲੂ ਪੁੱਤਰ ਲੇਟ ਸ਼ਮੀ ਮਸੀਹ ਵਾਸੀ ਵਾਰਡ ਨੰ 2 ਫਤਹਿਗੜ੍ਹ ਚੂੜੀਆਂ ਵਜੋਂ ਹੋਈ ਅਤੇ ਪੁਲਿਸ ਵੱਲੋਂ ਨੰਦ ਕਿਸ਼ੋਰ ਵਿਰੁਧ ਧਾਰਾ 22-61-85 ਐੱਨਡੀਪੀਐੱਸ ਐਕਟ ਤਹਿਤ ਮੁਕਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।