ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ 'ਚੋਂ ਮਿਲਿਆ ਪਾਕਿਸਤਾਨੀ ਝੰਡਾ, ਪੁਲੀਸ ਨੇ ਕਬਜ਼ੇ 'ਚ ਲੈਕੇ ਜਾਂਚ ਕੀਤੀ ਸ਼ੁਰੂ
ਖੇਮਕਰਨ, 6 ਅਕਤੂਬਰ 2022 - ਭਾਰਤ ਪਾਕਿ ਸੀਮਾ ਦੇ ਨਾਲ ਲੱਗਦੇ ਖੇਮਕਰਨ ਹਲਕੇ ਦੇ ਪਿੰਡ ਸਕੱਤਰਾ ਵਿਚ ਅੱਜ ਦਰੱਖਤ ਉੱਪਰ ਟੰਗਿਆ ਪਾਕਿਸਤਾਨੀ ਝੰਡਾ ਮਿਲਿਆ। ਜਿਸ ਉੱਪਰ ਕੁਝ ਉਰਦੂ ਭਾਸ਼ਾ ਵਿਚ ਲਿਖਿਆ ਹੋਇਆ ਵੀ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਝੰਡਾ 2-3 ਦਿਨ ਪਹਿਲਾਂ ਉੱਡ ਕੇ ਆਇਆ ਸੀ। ਜਿਸ ਨਾਲ ਗੁਬਾਰੇ ਵੀ ਬੰਨ੍ਹੇ ਹੋਏ ਸਨ। ਉਨ੍ਹਾਂ ਕਿਹਾ ਕਿ ਉੱਪਰ 14 ਅਗਸਤ 2022 ਲਿਖਿਆ ਹੋਇਆ ਹੈ। ਜਿਸ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਇਹ ਹਵਾ ਨਾਲ ਉੱਡ ਕੇ ਭਾਰਤੀ ਖੇਤਰ ਵਿਚ ਆਇਆ ਹੋਵੇਗਾ।
ਇਸ ਬਾਰੇ ਅੱਜ ਥਾਣਾ ਵਲਟੋਹਾ ਦੀ ਪੁਲੀਸ ਨੇ ਇਤਲਾਹ ਮਿਲਣ ਤੇ ਪਿੰਡ ਸਕੱਤਰਾ ਪੁੱਜ ਕੇ ਇਸ ਪਾਕਿਸਤਾਨੀ ਝੰਡੇ ਨੂੰ ਆਪਣੇ ਕਬਜ਼ੇ ਵਿਚ ਲੈਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ