← ਪਿਛੇ ਪਰਤੋ
ਕੈਨੇਡਾ : ਗੋਲੀਬਾਰੀ ’ਚ 1 ਦੀ ਮੌਤ, ਨੇੜਲੇ ਸਕੂਲ ਕੀਤੇ ਬੰਦ ਨਾਰਥ ਯੋਰਕ (ਕੈਨੇਡਾ), 7 ਅਕਤੂਬਰ, 2022: ਇਥੇ ਜੇਨ ਸਟ੍ਰੀਟ ਅਤੇ ਫਿਰਗ੍ਰੋਵ ਕਰੇਸੈਂਟ ਇਲਾਕੇ ਵਿਚ ਗੋਲੀਆਂ ਚੱਲਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਉਸਦੀ ਟੀਮ ਮੌਕੇ ’ਤੇ ਪਹੁੰਚ ਗਈ ਸੀ ਤੇ ਜ਼ਖ਼ਮੀ ਵਿਅਕਤੀ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਸੀ ਪਰ ਉਸਦੀ ਬਾਅਦ ਵਿਚ ਮੌਤ ਹੋ ਗਈ। ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ ਨੇ ਇਲਾਕੇ ਦੇ ਦੋ ਸਕੂਲਾਂ ਫਿਰਗ੍ਰੋਵ ਪਬਲਿਕ ਸਕੂਲ ਅਤੇ ਵੈਸਟਵਿਊ ਸੈਂਟੈਨੀਅਲ ਸੈਕੰਡਰੀ ਸਕੂਲ ਨੂੰ ਬੰਦ ਕਰ ਦਿੱਤਾ ਹੈ। ਇਲਾਕੇ ਵਿਚ ਬੰਬ ਦੀ ਅਫਵਾਹ ਵੀ ਫੈਲੀ ਤੇ ਮੇਅਫੀਲਡ ਸੈਕੰਡਰੀ ਸਕੂਲ ਕੇਲਡਨ ਬਰੈ਼ਪਟਨ ਨੂੰ ਖਾਲੀ ਕਰਵਾ ਲਿਆ ਗਿਆ।
Total Responses : 930