ਸਾਹਿਤ ਸੁਰ ਸਭਾ ਸੰਗਮ ਇਟਲੀ ਵੱਲੋਂ ਦੂਜੀ ਯੂਰਪੀ ਪੰਜਾਬੀ ਕਾਨਫਰੰਸ 9 ਅਕਤੂਬਰ ਨੂੰ
ਰੋਮ, 7 ਅਕਤੂਬਰ, 2022: ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬ ਭਵਨ ਸਰੀ ਕੈਨੇਡਾ ਅਤੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ, ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਸਹਿਯੋਗ ਨਾਲ ਦੂਜੀ ਯੂਰਪੀ ਪੰਜਾਬੀ ਕਾਨਫਰੰਸ 9 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ। ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਬਰਤਾਨੀਆ ਤੋਂ ਮੋਤਾ ਸਿੰਘ ਸਰਾਏ, ਕੁਲਵੰਤ ਕੌਰ ਢਿੱਲੋਂ, ਦਰਸ਼ਨ ਬੁਲੰਦਵੀ, ਮਨਜੀਤ ਕੌਰ ਪੱਡਾ, ਰੂਪ ਦਵਿੰਦਰ ਕੌਰ, ਨਛੱਤਰ ਭੋਗਲ ਅਤੇ ਸਕਾਟਲੈਂਡ ਤੋਂ ਅਦਾਰਾ ਪੰਜ ਦਰਿਆ ਦੇ ਸੰਸਥਾਪਕ ਮਨਦੀਪ ਸਿੰਘ ਖੁਰਮੀ ਹਿੰਮਤਪੁਰਾ ਹਾਜ਼ਰੀ ਭਰਨਗੇ। ਸੁੱਖੀ ਬਾਲ ਅਤੇ ਸਾਹਿਤ ਸੁਰ ਸਭਾ ਸੰਗਮ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਇਸ ਦੂਜੀ ਯੂਰਪੀ ਕਾਨਫਰੰਸ ਦੇ ਆਯੋਜਨ ਦਾ ਮਕਸਦ ਵਿਦੇਸ਼ਾਂ ਵਿਚ ਆਪਣੀ ਨਵੀਂ ਪੀੜ੍ਹੀ ਨੂੰ ਹੋਰਨਾਂ ਭਾਸ਼ਾਵਾਂ ਦੇ ਨਾਲ ਆਪਣੀ ਮਾਂ ਬੋਲੀ ਪੰਜਾਬੀ ਨਾਲ ਵੀ ਜੋੜੀ ਰੱਖਣਾ ਅਤੇ ਇਥੋਂ ਦੇ ਪੰਜਾਬੀ ਬੱਚਿਆਂ ਨੂੰ ਦਰਪੇਸ਼ ਮੁਸ਼ਕਿਲਾਂ ’ਤੇ ਚਰਚਾ ਕਰਨਾ ਹੈ।
ਹੋਰ ਵੇਰਵੇ ਹੇਠਾਂ ਦਿੱਤੇ ਕਾਰਡ ਵਿਚ ਪੜ੍ਹੋ :