ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਵਿਖੇ ਕੈਂਬਰਿਜ ਲਰਨਿੰਗ ਸੈਂਟਰ ਦਾ ਉਦਘਾਟਨ 4 ਨਵੰਬਰ ਨੂੰ
ਹਰੀਸ਼ ਕਾਲੜਾ
ਰੂਪਨਗਰ,01 ਨਵੰਬਰ 2022: ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਵੱਲੋਂ ਕੈਂਬਰਿਜ ਯੂਨੀਵਰਸਿਟੀ ਦੇ ਸਹਿਯੋਗ ਨਾਲ ਆਪਣੀ ਪ੍ਰਕਾਰ ਦੇ ਪਹਿਲੇ ਕੈਂਬਰਿਜ ਲਰਨਿੰਗ ਪਾਰਟਨਰ ਪ੍ਰੋਗਰਾਮ ਸੈਂਟਰ ਦਾ ਉਦਘਾਟਨ 4 ਨਵੰਬਰ ਨੂੰ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਚਾਂਸਲਰ ਡਾ ਸੰਦੀਪ ਸਿੰਘ ਕੌੜਾ ਨੇ ਕਿਹਾ ਕਿ ਇਸ ਮੌਕੇ ਤੇ ਸ੍ਰੀ ਸੋਮ ਪ੍ਰਕਾਸ਼ ਕੈਬਨਿਟ ਰਾਜ ਮੰਤਰੀ ,ਕਾਮਰਸ ਅਤੇ ਉਦਯੋਗ, ਭਾਰਤ ਸਰਕਾਰ, ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚਣਗੇ ਅਤੇ ਉਦਘਾਟਨ ਕਰਨਗੇ ਅਤੇ ਸ਼੍ਰੀ ਅਰੁਣ ਰਾਜਾਮਣੀ, ਗਰੁੱਪ ਐਮਡੀ ,ਕੈਂਬਰਿਜ ਯੂਨੀਵਰਸਿਟੀ ਅਤੇ ਐਸੋਸੀਏਟ ਯੂ. ਕੇ ਇਸ ਮੌਕੇ ਤੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਮੌਕੇ ਤੇ ਯੂਨੀਵਰਸਿਟੀ ਵੱਲੋਂ ਪ੍ਰੀ ਡਾਇਗਨੋਸਟਿਕ ਆਈਲੈਟਸ ਟੈਸਟ ਆਯੋਜਿਤ ਕੀਤਾ ਜਾਵੇਗਾ,ਜਿਸ ਤੋਂ ਵਿਦਿਆਰਥੀਆਂ ਦੀ ਅੰਗਰੇਜ਼ੀ ਦੀ ਬੇਸਿਕ ਸਕਿੱਲਜ਼ ਪਤਾ ਚੱਲ ਸਕੇਗੀ । ਇਸ ਮੌਕੇ ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਸਮੇਤ ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਤੋਂ ਭਾਰੀ ਸੰਖਿਆ ਵਿਚ ਵਿਦਿਆਰਥੀ ਇਸ ਪ੍ਰੀ ਡਾਇਗਨੌਸਟਿਕ ਆਇਲੈਟਸ ਟੈਸਟ ਵਿੱਚ ਹਿੱਸਾ ਲੈਣਗੇ। ਇਸ ਟੈਸਟ ਲਈ ਵਿਦਿਆਰਥੀ ਆਨਲਾਈਨ 2 ਨਵੰਬਰ ਸ਼ਾਮ ਪੰਜ ਵਜੇ ਤਕ ਅਪਲਾਈ ਕਰ ਸਕਦੇ ਹਨ । ਇਸ ਮੌਕੇ ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਸ਼ਮੂਲੀਅਤ ਕਰਨਗੇ ।