ਲਾਇਨਜ਼ ਕਲੱਬ ਫ਼ਰੀਦਕੋਟ ਦੀ ਨਵੀਂ ਟੀਮ ਦੀ ਤਾਜਪੋਸ਼ੀ ਸਮਾਗਮ ਅਮਿੱਟ ਯਾਦਾਂ ਛੱਡ ਕੇ ਸੰਪੰਨ
ਗੁਰਚਰਨ ਸਿੰਘ ਗਿੱਲ ਪ੍ਰਧਾਨ, ਭੁਪਿੰਦਰਪਾਲ ਸਿੰਘ ਸਕੱਤਰ, ਬਿਕਰਮਜੀਤ ਢਿੱਲੋਂ ਕੈਸ਼ੀਅਰ, ਬਲਜਿੰਦਰ ਬਰਾੜ ਪੀ.ਆਰ.ਓ ਬਣੇ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫ਼ਰੀਦਕੋਟ, 23 ਨਵੰਬਰ 2022- ਸਮਾਜ ਸੇਵਾ ਖੇਤਰ 'ਚ ਨਿਰੰਤਰ ਬਿਹਤਰੀਨ ਕਾਰਜ ਕਰਨ ਵਾਲੇ ਲਾਇਨਜ ਕਲੱਬ ਫਰੀਦਕੋਟ ਦੀ ਨਵੀਂ ਟੀਮ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ, ਸਕੱਤਰ ਭੁਪਿੰਦਰਪਾਲ ਸਿੰਘ ਹੈੱਡ ਡਰਾਫਟਸਮੈਨ, ਕੈਸ਼ੀਅਰ ਬਿਕਰਮਜੀਤ ਸਿੰਘ ਢਿੱਲੋਂ,ਪੀ ਆਰ ਓ ਬਲਜਿੰਦਰ ਸਿੰਘ ਬਰਾੜ ਪੰਜਾਬ ਦੀ ਤਾਜਪੋਸ਼ੀ ਇਕ ਸ਼ਾਨਦਾਰ ਪ੍ਰੋਗਰਾਮ ਲਾਇਨਜ ਭਵਨ ਫਰੀਦਕੋਟ ਵਿਖੇ ਲਾਇਨਜ਼ ਕਲੱਬਾਂ ਪੰਜਾਬ ਦੇ ਕੋਆਰਡੀਨੇਟਰ ਰਜਨੀਸ਼ ਗਰੋਵਰ ਅਤੇ ਕੋ-ਕੋਆਰਡੀਨੇਟਰ ਸਮਾਗਮ ਅਮਰੀਕ ਸਿੰਘ ਖਾਲਸਾ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਲਾਇਨ ਰਵਿੰਦਰ ਸੱਗੜ ਵਾਈਸ ਡਿਸਟਿ੍ਕ ਗਵਰਨਰ ਸ਼ਾਮਲ ਹੋਏ |ਸਮਾਗਮ ਦੇ ਪ੍ਰਧਾਨਗੀ ਮੰਡਲ 'ਚਪੀ.ਐਮ.ਜੇ.ਐਫ਼ ਲਾਇਨ ਪੀ.ਆਰ.ਜੈਰੱਥ ਸ਼ਾਮਲ, ਲਾਇਨ ਏ.ਐਸ.ਭੋਗਲ ਰੀਜਨ ਚੇਅਰਮੈਨ, ਲਾਇਨ ਆਗੂ ਇਕਬਾਲ ਸਿੰਘ ਛਾਬੜਾ ਫ਼ਿਰੋਜ਼ਪੁਰ, ਦੂਜੀ ਵਾਰ ਸਰਬਸੰਮਤੀ ਨਾਲ ਚੁਣੇ ਪ੍ਰਧਾਨ ਗੁਰਚਰਨ ਸਿੰਘ ਗਿੱਲ, ਪ੍ਰਵਾਸੀ ਭਾਰਤੀ ਮੋਹਨ ਸਿੰਘ ਬਰਾੜ, ਐਡਵੋਕੇਟ ਲਲਿਤ ਮੋਹਨ ਗੁਪਤਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਰਜਨੀਸ਼ ਗਰੋਵਰ ਕੋਆਰਡੀਨੇਟਰ ਲਾਇਲਜ਼ ਕਲੱਬਾਂ ਪੰਜਾਬ ਅਤੇ ਗੌਤਮ ਸੈਨ ਫ਼ਾਜ਼ਿਲਕਾ, ਸੁਨੀਤਾ ਗਰੋਵਰ ਡਾਇਰੈਕਟਰ ਸ਼ਾਮਲ ਹੋਏ |
ਪ੍ਰੋਗਰਾਮ ਦੀ ਸ਼ੁਰੂਆਤ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੇ ਪ੍ਰੋਗਰਾਮ ਦਾ ਸ਼ੁਰੂ ਕਰਨ ਦਾ ਐਲਾਨ ਕਰਕੇ ਕੀਤੀ | ਫ਼ਿਰ ਲਾਇਨਜ਼ ਆਗੂ ਦਯਾ ਸਿੰਘ ਸੰਧੂ ਨੇ ਪ੍ਰਥਾਨਾ ਪੇਸ਼ ਕਰਕੇ ਕੀਤੀ | ਲਾਇਨਜ਼ ਕਲੱਬਾਂ ਪੰਜਾਬ ਦੇ ਆਗੂ ਰਜਨੀਸ਼ ਗਰੋਵਰ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਲਾਇਨਜ਼ ਇੰਟਰਨੈਸ਼ਨਲ ਵੱਲੋਂ ਪੂਰੀ ਦੁਨੀਆਂ ਅੰਦਰ ਕੀਤੇ ਜਾਂਦੇ ਮਾਨਵਤਾ ਭਲਾਈ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਸਭ ਨੂੰ ਮਾਨਵਤਾ ਭਲਾਈ ਕਰਨ ਵਾਸਤੇ ਉਤਾਸ਼ਹਿਤ ਕੀਤਾ | ਕਲੱਬ ਦੇ ਨਵੇਂ ਚੁਣੇ ਸਕੱਤਰ ਭੁਪਿੰਦਰਪਾਲ ਸਿੰਘ ਹੈਡ ਡਰਾਟਸਮੈਨ ਨੇ ਜਲਾਈ 2022 ਤੋਂ ਸ਼ੁਰੂ ਕੀਤੀ ਆਪਣੀ ਪਾਰੀ ਦੌਰਾਨ ਕੀਤੇ ਕਾਰਜਾਂ ਦੀ ਰਿਪੋਰਟ ਵਿਸਥਾਰ ਨਾਲ ਪੇਸ਼ ਕੀਤੇ ਤੇ ਭਵਿੱਖ 'ਚ ਲੋਕ ਭਲਾਈ ਹਿੱਤ ਕਾਰਜ ਕਰਨ ਵਾਸਤੇ ਸਮੂਹ ਮੈਂਬਰਾਂ ਤੋਂ ਸਹਿਯੋਗ ਮੰਗ ਕੀਤੀ | ਸਾਬਕਾ ਗਵਰਨਰ ਪੀ.ਆਰ.ਜੈਰੱਥ ਨੇ ਦੱਸਿਆ ਕਿ ਲਾਇਨਜ਼ ਕਲੱਬ ਕਿਸ ਤਰ੍ਹਾਂ ਦੁਖੀਆਂ ਦੇ ਹੰਝੂ ਪੂਝਦਿਆਂ ਦੇਸ਼ ਅਤੇ ਦੁਨੀਆਂ ਅੰਦਰ ਕੰਮ ਕਰਦਾ ਹੈ | ਉਨ੍ਹਾਂ ਨਵੇਂ ਮੈਂਬਰਾਂ ਨੂੰ ਕਲੱਬ 'ਚ ਸ਼ਾਮਲ ਕਰਨ ਦੀ ਰਸਮ ਅਦਾ ਵੀ ਕੀਤੀ | ਵਿਸ਼ੇਸ਼ ਮਹਿਮਾਨਾਂ ਭੰਗੜਾ ਕੋਚ ਗੁਰਚਰਨ ਸਿੰਘ ਪ੍ਰਧਾਨ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ, ਗੁਰਵਿੰਦਰ ਸਿੰਘ ਧਿੰਗੜਾ ਪ੍ਰਧਾਨ, ਅਮਨਦੀਪ ਸਿੰਘ ਗਰੋਵਰ ਸਕੱਤਰ, ਹਰਿੰਦਰ ਦੂਆ ਕੈਸ਼ੀਅਰ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ, ਸਮਾਜ ਸੇਵੀ ਨਾਇਬ ਸਿੰਘ ਪੁਰਬਾ, ਡਾ.ਐਸ.ਐਸ.ਬਰਾੜ, ਸੰਦੀਪ ਗੁਪਤਾ ਹਾਜ਼ਰ ਹੋਏ |
ਇਸ ਮੌਕੇ ਲਾਇਨਜ਼ ਕਲੱਬਾਂ ਪੰਜਾਬ ਦੇ ਡਿਸਟਿ੍ਕ ਗਵਰਨਰ-2, ਮੁੱਖ ਮਹਿਮਾਨ ਰਵਿੰਦਰ ਸੱਗੜ ਨੇ ਨਵੀਂ ਟੀਮ ਦੀ ਤਾਜਪੋਸ਼ੀ ਕਰਦਿਆਂ ਕਲੱਬ ਦੇ ਸਮੂਹ ਆਹੁਦੇਦਾਰਾਂ ਨੂੰ ਉਨ੍ਹਾਂ ਦੀ ਬਣਦੀ ਡਿਊਟੀ ਦੱਸ ਕੇ ਇਸ ਬਾਖੂਬੀ ਨਿਭਾਉਣ ਵਾਸਤੇ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕੋਵਿਡ-19 ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ |
ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੇ ਦੂਸਰੀ ਵਾਰ ਪ੍ਰਧਾਨ ਚੁਨਣ ਤੇ ਸਭ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਉਹ ਦੂਜੀ ਪਾਰੀ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਪਹਿਲਾਂ ਨਾਲ ਹੋਰ ਸੁਹਿਦਰਤਾ ਨਾਲ ਕਾਰਜ ਕਰਨਗੇ | ਇਸ ਪ੍ਰੋਗਰਾਮ ਦੌਰਾਨ ਿਾੲੰਜ.ਬਲਤੇਜ ਸਿੰਘ ਤੇਜੀ ਜੌੜਾ,ਪੰਜਾਬ ਪੁਲਿਸ ਦੇ ਇੰਸਪੈਕਟਰ ਸੁਰਿੰਦਰ ਸਿੰਘ ਗਿੱਲ, ਅਧਿਆਪਕਾ ਤਰਸੇਮ ਕੌਰ ਐਮ.ਜੀ.ਐਮ.ਸੀ.ਸੈ.ਸਕੂਲ ਫ਼ਰੀਦਕੋਟ, ਸਿਹਤ ਵਿਭਾਗ ਦੇ ਰੇਣੂ ਬਾਲਾ ਸਟਾਫ਼ ਨਰਸ ਨੂੰ ਬੇਹਤਰੀਨ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ | ਅੰਤ 'ਚ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ ਨੇ ਸਭ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਦੀ ਜਸਬੀਰ ਸਿੰਘ ਜੱਸੀ-ਲੁਕਿੰਦਰ ਸ਼ਰਮਾ ਨੇ ਬਾਖੂਬੀ ਨਿਭਾਈ | ਪ੍ਰੋਗਰਾਮ ਦੌਰਾਨ ਪਹੁੰਚੀਆਂ ਔਰਤ ਮੈਂਬਰਾਂ ਅਤੇ ਬੱਚਿਆਂ ਨੂੰ ਇੰਦਰਪ੍ਰੀਤ ਸਿੰਘ ਜੈਂਟਲ ਨੇ ਕਰੀਬ ਡੇਢ ਘੰਟਾ ਰੌਚਕ ਖੇਡਾਂ ਖਿਡਾ ਕੇ ਪ੍ਰੋਗਰਾਮ ਨੂੰ ਵੀ ਸੁਆਦਲਾ ਬਣਾਇਆ | ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਗੁਰਮੇਲ ਸਿੰਘ ਜੱਸਲ, ਲੈਕਚਰਾਰ ਹਰਜੀਤ ਸਿੰਘ, ਦਰਸ਼ਨ ਲਾਲ ਚੁੱਘ, ਚੰਦਨ ਕੱਕੜ, ਦਵਿੰਦਰ ਧੀਂਗੜਾ, ਰਾਜਨ ਨਾਗਪਾਲ, ਇੰਜ.ਬਲਤੇਜ ਸਿੰਘ ਤੇਜੀ ਜੌੜਾ, ਗਰੀਸ਼ ਸੁਖੀਜਾ, ਮੋਹਿਤ ਗੁਪਤਾ, ਸਤੀਸ਼ ਗਾਬਾ, ਅਨੁਜ ਗੁਪਤਾ, ਗੁਰਮੀਤ ਸਿੰਘ ਕੈਂਥ, ਲੱਕੀ ਗਰਵੋਰ, ਸਵਰਨ ਸਿੰਘ ਰੋਮਾਣਾ, ਐਡਵੋਕੇਟ ਸੁਨੀਲ ਚਾਵਲਾ, ਰਣਜੀਤ ਸਿੰਘ ਘੁਮਾਣ, ਹਰਮਿੰਦਰ ਸਿੰਘ ਮਿੰਦਾ, ਰਮਨ ਚਾਵਾਲਾ ਕੇ.ਪੀ.ਸਿੰਘ,ਵਿਨੀਤ ਸੇਠੀ ਨੇ ਅਹਿਮ ਭੂਮਿਕਾ ਅਦਾ ਕੀਤੀ |