ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਨੇ ਥਾਣਾ ਵਲਟੋਹਾ ਦੇ ਐਸਐਚਓ ਖ਼ਿਲਾਫ਼ ਖੋਲ੍ਹਿਆ ਮੋਰਚਾ
ਪ੍ਰੈੱਸ ਕਾਨਫਰੰਸ ਕਰਕੇ ਲਾਏ ਕਈ ਗੰਭੀਰ ਦੋਸ਼
ਥਾਣਾ ਵਲਟੋਹਾ ਦੇ ਐਸ ਐਚ ਓ ਜਗਦੀਪ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ
ਬਲਜੀਤ ਸਿੰਘ, ਬਾਬੂਸ਼ਾਹੀ ਨੈਟਵਰਕ
ਤਰਨਤਾਰਨ, 23 ਨਵੰਬਰ 2022- ਐਂਟੀ ਡਰੱਗ ਐਸੋਸੀਏਸਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਮਾਸਟਰ ਸਤਨਾਮ ਸਿੰਘ ਮਨਾਵਾ ਦੀ ਪ੍ਰਧਾਨਗੀ ਹੇਠ ਅਮਰਕੋਟ ਵਿਖੇ ਹੋਈ। ਜਿਸ ਵਿੱਚ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਭਿੱਖੀਵਿੰਡ ਜ਼ੋਨ ਦੇ ਆਗੂ, ਇਲਾਕੇ ਦੀਆ ਮੋਹਤਬਰ ਸ਼ਖਸੀਅਤਾ ਦੇ ਨਾਲ ਐਸੋਸੀਏਸਨ ਦੇ ਮੈਬਰ ਤੇ ਅਹੁਦੇਦਾਰ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਬੁਲਾਰਿਆਂ ਨੇ ਦੱਸਿਆ ਕਿ ਪਿਛਲੀ ਦਿਨੀ ਘੁੱਲਾ ਸਿੰਘ ਪੁੱਤਰ ਦੇਸਾ ਸਿੰਘ ਪਿੰਡ ਮਨਾਵਾ ਜੋ ਕਿ ਡਰੱਗ ਐਸੋਸੀਏਸ਼ਨ ਦਾ ਨਿਧੜਕ ਆਗੂ ਤੇ ਅਹੁਦੇਦਾਰ ਵੀ ਹੈ, ਨੂੰ ਪਿਛਲੀ ਦਿਨੀ ਜੋ ਬਾਸਮਤੀ ਵੱਡਣ ਦੀ ਫਸਲ ਨੂੰ ਲੈ ਕੇ ਪਿੰਡ ਕਾਲੀਆ ਸਕੱਤਰਾ ਵਿਖੇ ਦੋ ਧਿਰਾ ਵਿੱਚ ਜੋ ਲੜਾਈ ਹੋਈ ਸੀ ਦੇ ਵਿੱਚ ਨਜ਼ਾਇਜ ਤੌਰ 'ਤੇ ਨਾਮਜਦ ਕਰਕੇ FIR ਨੰਬਰ 0090 ਵਿੱਚ ਨਾਮਜ਼ਦ ਕਰਕੇ ਨਜ਼ਾਇਜ ਪਰਚਾ ਕੀਤਾ ਗਿਆ ਹੈ
ਜਦ ਕਿ ਘੁੱਲਾ ਸਿੰਘ ਪੁੱਤਰ ਦੇਸਾ ਸਿੰਘ ਦਾ ਇਸ ਕੇਸ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਤੇ ਨਾ ਈ ਮੌਕੇ ਵਾਰਦਾਤ ਤੋਂ ਹਾਜ਼ਰ ਸੀ । ਅੱਜ ਦੀ ਮੀਟਿੰਗ ਦੌਰਾਨ ਸਾਝੇ ਤੌਰ ਡਰੱਗ ਐਸੋਸੀਏਸ਼ਨ ਪੰਜਾਬ ਤੇ ਕਿਸਾਨ ਜਥੇਬੰਦੀ ਵੱਲੋਂ ਸਾਝੇ ਤੌਰ ਤੇ ਥਾਣਾ ਮੁਖੀ ਵਲਟੋਹਾ ਜਗਦੀਪ ਸਿੰਘ ਨੂੰ ਚਾਰ ਦਿਨਾ ਦਾ ਅਲਟੀਮੇਟਮ ਜਾਰੀ ਕਰਦਿਆ ਕਿਹਾ ਗਿਆ ਕਿ ਘੁੱਲਾ ਸਿੰਘ ਉੱਪਰ ਜੋ ਨਜ਼ਾਇਜ ਪਰਚਾ ਹੈ ਉਸਨੂੰ ਰੱਦ ਕੀਤਾ ਜਾਵੇ ਨਈ ਤਾ ਚਾਰ ਦਿਨਾ ਬਾਦ ਪਰਚਾ ਰੱਦ ਕਰਵਾਉਣ ਲਈ ਧਰਨਾ ਦਿੱਤਾ ਜਾਵੇਗਾ ਜਿਸਦੀ ਜਿੰਮੇਵਾਰੀ ਥਾਣਾ ਮੁਖੀ ਵਲਟੋਹਾ ਦੀ ਹੋਵੇਗੀ
ਦੂਜੀ ਧਿਰ ਘੁੱਲਾ ਸਿੰਘ ਦੇ ਪਰਚਾ ਕਰਵਾਉਣ ਵਾਲੇ ਬਲਦੇਵ ਸਿੰਘ ਨੇ ਕਿਹਾ ਕਿ ਜੋ ਸਾਡੇ ਵੱਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਹੈ ਉਹ ਬਿਲਕੁਲ ਸਹੀ ਹੈ, ਕਿਉਂਕਿ ਘੁੱਲਾ ਸਿੰਘ ਨੇ ਆਪਣੀ ਕੰਪੈਂਨ ਲਿਆ ਕੇ ਦੂਜੇ ਵਿਕੀਆਂ ਨਾਲ ਰਲ ਕੇ ਸਾਡੀ ਜ਼ਮੀਨ ਵਿੱਚ ਬੀਜੀ ਹੋਈ ਫ਼ਸਲ ਵੱਢ ਕੇ ਜਬਰਦਸਤੀ ਲੈ ਗਏ ਸਨ । ਜਿਸ ਕਰਕੇ ਮੇਰੇ ਵੱਲੋਂ ਥਾਣਾ ਵਲਟੋਹਾ ਵਿਖੇ ਬਿਆਨ ਦਰਜ ਕਰਵਾਏ ਗਏ ਸਨ ਜੋ ਬਿਲਕੁਲ ਸਹੀ ਹੈ ਅਤੇ ਪਰਚਾ ਵੀ ਦਰਜ਼ ਹੋਇਆ ਹੈ
ਇਸ ਸੰਬੰਧੀ ਸੰਬੰਧੀ ਥਾਣਾ ਵਲਟੋਹਾ ਦੇ ਐਸ ਐਚ ਓ ਜਗਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਐਂਟੀ ਡਰੱਗ ਐਸੋਸਿਏਸ਼ਨ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਵੱਲੋਂ ਮੇਰੇ ਤੇ ਗੱਲ ਦਾ ਇਲਜ਼ਾਮ ਲਾਏ ਜਾ ਰਹੇ ਹਨ ਜੋ ਬਿਲਕੁਲ ਬੇਬੁਨਿਆਦ ਅਤੇ ਝੂਠੇ ਹਨ ਜੇ ਮੈਂ ਕਿਸੇ ਚੀਜ਼ ਦੋਸ਼ੀ ਹਾਂ ਤਾਂ ਮੇਰਾ ਸਬੂਤ ਪੇਸ਼ ਕਰਨ ।