8 ਕਰੋੜ 62 ਲੱਖ 35 ਹਜ਼ਾਰ ਦੇ ਵਿਕਾਸ ਕਾਰਜ ਨਾਲ ਬਦਲੇਗੀ ਹਲਕਾ ਦੱਖਣੀ ਦੀ ਨੁਹਾਰ- ਵਿਧਾਇਕਾ ਛੀਨਾ
ਬਾਬੂਸ਼ਾਹੀ ਨੈਟਵਰਕ
ਲੁਧਿਆਣਾ, 23 ਨਵੰਬਰ 2022
ਹਲਕਾ ਦੱਖਣੀ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਹਲਕਾ ਦੱਖਣੀ ਲਈ 8 ਕਰੋੜ 62 ਲੱਖ 35 ਹਜ਼ਾਰ ਰੁਪਏ ਦੇ ਵਿਕਾਸ ਕਾਰਜ ਪਾਸ ਕੀਤੇ ਗਏ ਹਨ, ਉਪਰੋਕਤ ਕੰਮ ਜੋ ਕਿ ਪਿਛਲੇ ਵਿਧਾਇਕ ਦੀ ਅਣਗਹਿਲੀ ਕਾਰਨ ਅਧੂਰੇ ਪਏ ਸੀ, ਹੁਣ ਇਹ ਸਾਰੇ ਕੰਮ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਕੀਤੇ ਜਾਣਗੇ। ਸਮਾਰਟ ਸਿਟੀ ਲੁਧਿਆਣਾ ਹੋਣ ਦੇ ਬਾਵਜੂਦ ਹਲਕਾ ਦੱਖਣੀ ਪਛੜੇ ਹਲਕਿਆਂ ਵਿੱਚ ਗਿਣਿਆ ਜਾਂਦਾ ਸੀ। ਪਰ ਹੁਣ ਜਲਦੀ ਹੀ ਇਹ ਤਸਵੀਰ ਬਦਲਣ ਵਾਲੀ ਹੈ। ਲੋਕਾਂ ਨੇ ਜਿਸ ਉਮੀਦ ਨਾਲ ਸਾਨੂੰ ਵੋਟਾਂ ਪਾਈਆਂ ਨੇ, ਅਸੀਂ ਉਸ ਉਮੀਦ ਤੇ ਖਰੇ ਉੱਤਰਾਗੇਂ ਤੇ ਹਲਕੇ ਦਾ ਚੋਂ-ਪਖੀ ਵਿਕਾਸ ਕਰਾਂਗੇ। ਉਹਨਾਂ ਨੇ ਦਸਿਆ ਕਿ ਗਰਮੀਆਂ ਵਿਚ ਜੌ ਪੀਣ ਵਾਲੇ ਦੀ ਸਮਸਿਆ ਆਈ ਉਸਨੂੰ ਦੂਰ ਕਰਨ ਲਈ ਉਪਰਾਲੇ ਹੁਣੇ ਤੋਂ ਸ਼ੁਰੂ ਕਰ ਦਿੱਤੇ ਗਏ ਹਨ।
ਵਾਰਡ ਨੰਬਰ 29 ਦੇ ਕੁੰਤੀ ਨਗਰ, ਵਾਰਡ ਨੰਬਰ 30 ਦੇ ਓਸਵਾਲ ਕਲੋਨੀ ਤੇ ਵਾਰਡ ਨੰਬਰ 31 ਦੇ ਗਗਨ ਨਗਰ ਵਿਚ 3 ਨਵੇਂ ਟਿਊਬੈੱਲ ਲਾਏ ਜਾ ਰਹੇ ਨੇ। ਤਾਕਿ ਆਣ ਵਾਲੀ ਗਰਮੀਆਂ ਵਿਚ ਪਾਣੀ ਦੀ ਕੋਈ ਪਰੇਸ਼ਾਨੀ ਨਾ ਆਵੇ। ਵਾਰਡ ਨੰਬਰ 22 'ਆਪ' ਦੇ ਸੇਵਕ ਅਜੇ ਮਿੱਤਲ ਨੇ ਸਾਬਕਾ ਵਿਧਾਇਕ ਬੈਂਸ 'ਤੇ ਨਿਸ਼ਾਨਾ ਕਸਦੇ ਹੋਏ ਕਿਹਾ ਕਿ ਵਾਰਡ ਨੰਬਰ 22 'ਚ ਸ਼ੁਰੂ ਤੋਂ ਹੀ ਮਤੇਰਾ ਸਲੂਕ ਹੁੰਦਾ ਆਇਆ ਹੈ| ਵਿਕਾਸ ਦੀ ਗੱਲ ਤਾਂ ਛੱਡੋ, ਪਿਛਲੇ 10 ਸਾਲਾਂ ਤੋਂ ਵਿਧਾਇਕ ਬੈਂਸ 10 ਵਾਰ ਵੀ ਇਸ ਵਾਰਡ ਵਿੱਚ ਨਹੀਂ ਆਏ, ਜਦੋਂ ਕਿ ਮੈਡਮ ਛੀਨਾ ਦਾ ਸਾਡੇ ਵਾਰਡ ਵਿੱਚ ਸ਼ੇਰਪੁਰ ਲੋਕ ਮਿਲਨੀ ਪ੍ਰੋਗਰਾਮ ਹੋਵੇ ਜਾਂ ਸਵੇਰੇ 4 ਵਜੇ ਉੱਠ ਕੇ ਛੱਠ ਪੂਜਾ ਵਿੱਚ ਸ਼ਾਮਲ ਹੋਣਾ ਹੋਵੇ। ਸਾਡੇ ਲਈ ਮਾਣ ਦੀ ਗਲ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਵਿਧਾਇਕ ਨੇ ਇਸ ਵਾਰਡ ਵੱਲ ਵੀ ਧਿਆਨ ਦਿੱਤਾ ਹੈ। ਸਾਡੇ ਵਾਰਡ ਵਿੱਚ ਪਹਿਲਾਂ ਵਿਕਾਸ ਕਾਰਜ ਨਾ ਹੋਣ ਕਾਰਨ ਉਪਰੋਕਤ ਰਾਸ਼ੀ ਵਿੱਚੋਂ ਵਾਰਡ 22 ਲਈ 1 ਕਰੋੜ 70 ਲੱਖ ਰੁਪਏ ਜਾਰੀ ਕੀਤੇ ਗਏ ਹਨ। ਜਿਸ ਨਾਲ ਵਾਰਡ ਦੀਆਂ ਪ੍ਰਮੁੱਖ ਪੰਜ ਸੜਕਾਂ ਅਤੇ ਉਨ੍ਹਾਂ ਦੇ ਨਾਲ ਲੱਗਦੀ ਲਿੰਕ ਰੋਡ ਦਾ ਨਿਰਮਾਣ ਕੀਤਾ ਜਾਵੇਗਾ। ਇਸ ਮੌਕੇ ਅਜੇ ਮਿੱਤਲ ਨੇ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।